ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਕਾਮਰਸ ਵਿਭਾਗ ਦੁਆਰਾ “ਡਿਜ਼ੀਟਲ
ਮਾਰਕਿਟਿੰਗ” ਵਿਸ਼ੇ ਤੇ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਦੇ ਰੂਪ
ਵਿਚ ਕੇ. ਸੀ. ਐਲ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜ਼ੀ ਦੇ ਪ੍ਰੋ. ਪਾਰੁਲ
ਨੰਦਾ( ਅਸਿਸਟੈਂਟ ਪ੍ਰੋ ਇੰਨ ਮੈਨੇਜਮੈਂਟ) ਨੇ ਸ਼ਿਰਕਤ ਕੀਤੀ। ਪ੍ਰੋ. ਪਾਰੁਲ ਨੰਦਾ
ਨੂੰ ਸੱਤ ਸਾਲ ਦੇ ਅਕਾਦਮਿਕ ਅਨੁਭਵ ਦੇ ਨਾਲ ਨਾਲ ਉਹ ਵਿਭਿੰਨ ਇੰਟਰ ਕਾਲਜ ਅਤੇ
ਇੰਟਰਾ ਕਾਲਜ ਪ੍ਰਤੀਯੋਗਤਾ ਜਿਵੇਂ ਕੇਸ ਸਟੱਡੀ, ਬਿਜ਼ਨਸ ਪਲਾਨ ਦੇ ਆਯੋਜਨ ਸੰਬੰਧੀ
ਵਿਸ਼ੇਸ਼ ਤੌਰ ਤੇ ਭਾਗੀਦਾਰ ਰਹੇ ਹਨ। ਇਸ ਤੋਂ ਇਲਾਵਾ ਵਿਭਿੰਨ ਰਾਸ਼ਟਰੀ ਅਤੇ
ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਵਰਕਸ਼ਾਪਾਂ ਵਿਚ ਵੀ ਉਹ ਸੋਧ ਪੱਤਰ ਪੜ੍ਹ ਚੁੱਕੇ ਹਨ।
ਉਹਨਾਂ ਦੀ ਬਹੁਤ ਸਾਰੀ ਰਚਨਾ ਪ੍ਰਕਾਸ਼ਿਤ ਹੈ। ਆਪਣੇ ਵਿਚਾਰ ਪੇਸ਼ ਕਰਦਿਆ ਡਾ. ਪਾਰੁਲ
ਨੇ 21ਵੀਂ ਸਦੀ ਵਿਚ ਡਿਜ਼ੀਟਲਾਈਜੇਸ਼ਨ ਦੇ ਮਹੱਤਵ ਬਾਰੇ ਦੱਸਦਿਆ ਉਹਨਾਂ ਭਾਰਤ ਵਿਚ
ਇੰਟਰਮੈਂਟ ਦੀ ਵਰਤੋਂ ਦੇ ਸਰੂਪ ਅਤੇ ਉਪਭੋਗਤਾ ਦੇ ਰੁਝਾਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ
ਵੱਲੋਂ ਦਿੱਤੀ ਜਾਣਕਾਰੀ ਹਿੱਤ ਧੰਨਵਾਦ ਕੀਤਾ ਅਤੇ ਕਾਮਰਸ ਵਿਭਾਗ ਦੇ ਮੁਖੀ ਮੈਡਮ
ਜਸਵਿੰਦਰ ਕੌਰ ਜੀ ਦੀ ਇਸ ਗਤੀਵਿਧੀ ਦੇ ਆਯੋਜਨ ਲਈ ਸ਼ਲਾਘਾ ਕੀਤੀ।