ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫੋਰ ਵਿਮਨ, ਜਲੰਧਰ ਦੀਆਂ ਹਾਕੀ ਖਿਡਾਰਣਾਂ ਜਸਮੀਨ ਕੌਰ,
ਜਸਪਿੰਦਰ ਕੋਰ, ਚੰਦਨਪ੍ਰਤਿ ਕੋਰ, ਸੁਨੀਤਾ, ਅਰਸ਼ਦੀਪ ਕੌਰ, ਨਵਜੋਤ ਕੌਰ, ਗੁਰਕਮਲਪ੍ਰੀਤ
ਕੌਰ, ਰਸ਼ਨਪ੍ਰੀਤ ਕੌਰ ਦਾ ਕੇਰਲ ਦੇ ਕੋਹਲਮ ਵਿਚ ਹੋਣ ਵਾਲੇ ਦਸਵੇਂ ਹਾਕੀ ਇੰਡੀਆ
ਸੀਨੀਅਰ ਨੈਸ਼ਨਲ ਚੈਪੀਅਨਸ਼ਿਪ (30 ਜਨਵਰੀ 2020 ਤੋਂ 9 ਫਰਵਰੀ, 2020) ਵਿਚ ਚੋਣ ਹੋਈ ਹੈ ਜਿਸ
ਦੇ ਅੰਤਰਗਤ ਪੰਜਾਬ ਦੀ ਟੀਮ ਵੱਲੋਂ ਉਪਰੋਕਤ ਵਿਦਿਆਰਥਣਾਂ ਹਿੱਸਾ ਲੈਣਗੀਆਂ।
ਵਿਦਿਆਰਥਣਾਂ ਦੀ ਇਸ ਚੋਣ ਉੱਤੇ ਗਵਰਨਿੰਗ ਕੌਸਲ ਦੀ ਪ੍ਰਧਾਨ ਸਾਰਦਾਰਨੀ ਬਲਬੀਰ ਕੌਰ
ਜੀ ਨੇ ਸਭ ਨੂੰ ਵਧਾਈ ਦਿੱਤੀ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਫਿਜ਼ੀਕਲ
ਐਜੂਕੇਸ਼ਨ ਵਿਭਾਗ ਦੇ ਮੁਖੀ ਮੈਡਮ ਸੰਗੀਤਾ ਸਰੀਨ ਅਤੇ ਪ੍ਰਾਅਧਿਆਪਕਾ ਮੈਡਮ
ਪਰਮਿੰਦਰ ਕੌਰ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਡੀ ਸੰਸਥਾ ਦਾ ਉਦੇਸ਼
ਵਿਦਿਆਰਥਣਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਜਿਸ ਲਈ ਸਾਡੀ ਸੰਸਥਾ ਹਮੇਸ਼ਾ
ਵਚਨਬੱਧ ਹੈ। ਕਾਲਜ ਦਾ ਫਿਜ਼ੀਕਲ ਐਜੀਕੇਸ਼ਨ ਵਿਭਾਗ ਆਪਣੇ ਕੋਚ ੳਲੰਪੀਅਨ ਵਰਿੰਦਰ
ਸਿੰਘ ਅਤੇ ਸਰਦਾਰ ਕੁਲਬੀਰ ਸਿੰਘ ਸੈਣੀ ਜੀ ਦਾ ਧੰਨਵਾਦ ਕਰਦਾ ਹੈ ਜੋ ਮਿਹਨਤਕਸ਼
ਦਿਸ਼ਾ ਨਿਰਦੇਸ਼ਾ ਹੇਠ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਿਪੂੰਨ ਪ੍ਰਤੀਯੋਗੀ
ਤਿਆਰ ਕਰਦੇ ਹਨ। ਪ੍ਰਿੰਸੀਪਲ ਮੈਡਮ ਨੇ ਚੈਪੀਅਨ ਖਿਡਾਰਣਾ ਨੂੰ ਚੈਪੀਅਨਸ਼ਿਪ ਲਈ
ਸਖਤ ਮਿਹਨਤ ਕਰਕੇ ਸਫ਼ੳਮਪ;ਲਤਾ ਪ੍ਰਾਪਤ ਕਰਨ ਲਈ ਪ੍ਰੇਰਿਆ।