ਜਲੰਧਰ: “ਲਾਇਲਪੁਰ ਖ਼ਾਲਸਾ ਕਾਲਜ ਵਿਮੈਨ, ਜਲੰਧਰ” ਵਿਖੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਅਤੇ
ਐੇਨ.ਅੇੈਸ.ਐਸ. ਵਿਭਾਗ ਦੇ ਸਾਂਝੇ ਯਤਨਾਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੁ ਤੇਗ ਬਹਾਦਰ ਜੀ ਦਾ ਫਲਸਫਾਂ ਅਤੇ ਕ੍ਰਾਂਤੀ ਵਿਸ਼ੇ ਤੇ ਗੂਗਲ ਮੀਟ
ਰਾਂਹੀ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿਚ ਲਗਭਗ 80 ਵਿਦਿਆਰਥਣਾਂ,
ਅਧਿਆਪਕਾਂ ਅਤੇ ਬਾਕੀ ਹੋਰ ਸਮੁੱਚੇ ਸਟਾਫ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਬਲਵਿੰਦਰਪਾਲ
ਸਿੰਘ (ਪ੍ਰੈਜ਼ੀਡੈਂਟ ਆਡੀਟਰ ਟਾਈਮਜ਼ ਯੂ.ਕੇ, ਜਨਰਲ ਸਕੱਤਰ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ) ਮੁੱਖ
ਵਕਤਾ ਦੇ ਤੌਰ ਤੇ ਸ਼ਾਮਿਲ ਹੋਏ। ਵੈਬੀਨਾਰ ਦੀ ਸ਼ੁਰੂਆਤ ਵਿਚ ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਮੁੱਖ ਮਹਿਮਾਨ ਜੀ ਦਾ ਸਵਾਗਤ ਕਰਦਿਆਂ ਮੌਜ਼ੂਦ ਸਰੋਤਿਆ ਨਾਲ ਜਾਣੂ ਕਰਵਾਇਆ। ਮੈਡਮ ਨੇ
ਦੱਸਿਆ ਕਿ ਅੱਜ ਇਸ ਬਿਪਤਾ ਭਰੇ ਸਮੇਂ ਵਿਚ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਤੇ ਅਮਲ ਕਰਨ
ਦੀ ਲੋੜ ਹੈ। ਪ੍ਰੋਗਰਾਮ ਨੂੰ ਅੱਗੇ ਵਧਾਉਦਿਆਂ ਪ੍ਰੋ. ਬਲਵਿੰਦਰ ਪਾਲ ਜੀ ਨੇ ਸਮੂਹ ਸਰੋਤਿਆਂ ਨੂੰ
ਨੋਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਸ਼ੈਲੀ ਬਾਰੇ ਦੱਸਿਆ। ੳਹਨਾਂ ਕਿਹਾ ਕਿ ਕੇਵਲ ਗੁਰਬਾਣੀ
ਦਾ ਉਚਾਰਣ ਕਰਨਾ ਹੀ ਕਾਫੀ ਨਹੀਂ ਬਲਕਿ ਸਾਨੂੰ ਗੁਰੁ ਜੀ ਦੇ ਵਚਨਾਂ ਨੂੰ ਆਪਣੇ ਜੀਵਨ ਵਿਵਹਾਰ ਵਿਚ
ਵੀ ਲਾਗੂ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਨੁੱਖ ਨੂੰ ਨਿਡਰ ਹੋ ਕੇ ਮਨੁੱਖਤਾ ਦੀ ਸੇਵਾ
ਕਰਨੀ ਅਤੇ ਪ੍ਰਮਾਤਾਮਾ ਦਾ ਭਾਣਾ ਮੰਨਣਾ ਚਾਹੀਦਾ ਹੈ। ਪਾਠ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ
ਦਾ ਹਿੱਸਾ ਬਣਾਉਂਦਿਆ ਨੈਤਿਕਤਾ ਅਤੇ ਨਿਮਰਤਾ ਸਾਹਿਤ ਜਾਤ-ਪਾਤ ਤੋਂ ਉੱਪਰ ਉੱਠਣਾ ਚਾਹੀਦਾ
ਹੈ। ਕਿਸੇ ਲਈ ਵੀ ਮਨ ਵਿਚ ਹੀਣ ਭਾਵਨਾ ਅਤੇ ਨਫਰਤ ਰੱਖੇ ਬਿਨਾ ਮਨੁੱਖਤਾ ਦੀ ਭਲਾਈ ਲਈ ਯਤਨ ਕਰਨੇ
ਚਾਹੀਦੇ ਹਨ। ਵੈਬੀਨਾਰ ਦੇ ਅੰਤ ਵਿਚ ਪਿੰ੍ਰਸੀਪਲ ਡਾ. ਨਵਜੋਤ ਜੀ ਨੇ ਸਵੈ-ਰਚਿਤ ਕਵਿਤਾ “ਨੋਵਾਂ ਨਾਨਕ”
ਗੁਰੁੂ ਤੇਗ ਬਹਾਦਰ ਜੀ ਨੂੰ ਅਰਪਿਤ ਕੀਤੀ। ਮੈਡਮ ਪ੍ਰਿੰਸੀਪਲ ਜੀ ਨੇ ਮੁੱਖ ਮਹਿਮਾਨ ਜੀ ਦਾ ਧੰਨਵਾਦ
ਕੀਤਾ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨਿੰਦਰ ਅਰੋੜਾ ਅਤੇ ਅਸਿਸਟੈਂਟ ਪ੍ਰੋਫੈਸਰ ਰਾਜਵੰਤ ਕੌਰ
ਅਤੇ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫਸਰ ਮੈਡਮ ਮਨੀਤਾ, ਮੈਡਮ ਮਨਜੀਤ ਕੌਰ ਅਤੇ ਮੈਡਮ
ਆਤਮਾ ਸਿੰਘ ਜੀ ਦੇ ਇਸ ਉਪਰਾਲੇ ਲਈ ਪ੍ਰਸੰਸਾ ਕੀਤੀ ਅਤੇ ਵਧਾਈ ਦਿੱਤੀ।