ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਦੇ ਕੈਂਪਸ ਵਿਚ ਵਿਚ 11 ਅਗਸਤ 2021 ਨੂੰ ਹਾਕੀ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ ਕਰਵਾਏ ਗਏ। ਇਹਨਾਂ ਟਰਾਂਇਲਾ ਵਿਚ ਸ਼ਾਮਿਲ ਖਿਡਾਰਨਾ ਨੇ ਭਰਪੂਰ ਉਤਸਾਹ ਦਿਖਾਉਦਿਆਂ ਕਿਹਾ ਕਿ ਉਹ ਇਸ ਤੱਥ ਬਾਰੇ ਭਲੀ- ਭਾਂਤ ਜਾਣੂ ਹਨ ਕਿ ਇਸ ਕਾਲਜ ਵਿਚ ਖਿਡਾਰਨਾਂ ਨੂੰ ਮੁਫਤ ਰਿਹਾਇਸ਼ ਤੇ ਖਾਣਾਂ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਨੇ ਕਿਹਾ ਕਿ ਜ਼ਿਕਰਯੋਗ ਤੱਥ ਇਹ ਹੈ ਕਿ ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਦਾ ਖੇਡਾ ਵਿਚ ਦੇਸ਼ ਦਾ ਮਾਣ ਵਧਾਉਣ ਵਿਚ ਵੱਡਾ ਯੋਗਦਾਨ ਰਿਹਾ ਹੈ । ਬਹੁਤ ਮਾਣਮੱਤੀ ਪ੍ਰਾਪਤੀ ਅਧੀਨ ਟੋਕੀਓ ਉਲਪਿੰਕਸ-2020 ਵਿਚ ਹੀ ਕਾਲਜ ਦੀ ਵਿਦਿਆਰਥਣ ਗੁਰਜੀਤ ਕੌਰ ਦੁਆਰਾ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸ਼ਾਨਦਾਰ ਪ੍ਰਾਪਤੀ ਤੇ ਉਸਦੇ ਪਰਿਵਾਰ, ਸਮਾਜ, ਕਾਲਜ ਹੀ ਨਹੀਂ ਬਲਕਿ ਪੂਰੇ ਦੇਸ਼ ਨੁੰ ਮਾਣ ਹੈ। ਕਾਲਜ ਪ੍ਰਿੰਸੀਪਲ ਮੈਡਮ ਨਵਜੋਤ ਜੀ ਨੇ ਇਹਨਾਂ ਖੇਡ ਟਰਾਇਲ ਵਿਚ ਸ਼ਾਮਿਲ ਉਲੰਪੀਅਨਜ਼ ਵਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਮੈਡਮ ਪਰਮਿੰਦਰ ਕੌਰ ਦੁਆਰਾ ਕੀਤੇ ਇਸ ਆਣੋਜਨ ਦੀ ਪ੍ਰਸੰਸਾ ਵੀ ਕੀਤੀ।