ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮੈਨ, ਜਲੰਧਰ ਦੇ ਐਨ.ਸੀ.ਸੀ. ਵਿਭਾਗ ਤੇ ਪਲੇਸਮੈਂਟ
ਸੈੱਲ ਵੱਲੋਂ ਸਾਂਝੇ ਤੌਰ’ਤੇ ਵਿਸ਼ੇ ‘ਬੀ.ਐਸ.ਐਫ. ਦਾ ਇਤਿਹਾਸ ਤੇ ਬਹਾਦਰੀ’ ਉੱਪਰ ਸੈਮੀਨਾਰ
ਦਾ ਆਯੋਜਨ ਕਾਲਜ ਦੇ ਪਿੰ੍ਰਸੀਪਲ ਡਾ.  ਨਵਜੋਤ ਜੀ ਦੀ ਯੋਗ ਅਗਵਾਈ ਵਿੱਚ ਆਯੋਜਿਤ
ਕੀਤਾ ਗਿਆ। ਇਸ ਮੌਕੇ ਮੁੱਖ ਭਾਸ਼ਣ ਸ਼੍ਰੀਮਾਨ ਵਿਰੇਂਦਰ ਪ੍ਰਤਾਪ, ਡਿਪਟੀ ਕਮਾਂਡੈਂਟ ਨੇੱ
ਦਿੱਤਾ। ਉਹਨਾਂ ਨੇ ਆਪਣੇ ਭਾਸ਼ਣ ਰਾਹੀਂ ਜਿੱਥੇ ਵਿਦਿਆਰਥਣਾਂ ਨੂੰ ਬੀ.ਐਸ.ਐਫ. ਵਿੱਚ
ਭਰਤੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਰੁਜ਼ਗਾਰ ਮੌਕਿਆਂ ਲਈ ਇਸ ਸੰਬੰਧੀ
ਉਤਸ਼ਾਹਿਤ ਵੀ ਕੀਤਾ।ਕਾਲਜ ਪਿੰ੍ਰਸੀਪਲ ਡਾ.  ਨਵਜੋਤ  ਨੇ ਅਜਿਹੇ ਸਾਰਥਕ ਪ੍ਰੋਗਰਾਮ ਦੇ
ਆਯੋਜਨ ਲਈ ਏ.ਐਨ.ਓ. ਲੈਫਟੀਨੈਂਟ ਡਾ.  ਰੁਪਾਲੀ ਰਾਜ਼ਦਾਨ, ਮੈਡਮ ਅਮਨਪ੍ਰੀਤ
ਕੌਰ ਤੇ ਮੈਡਮ ਹਰਪ੍ਰੀਤ ਕੌਰ ਦੀ ਪ੍ਰਸ਼ੰਸਾ ਵੀ ਕੀਤੀ।