ਪਠਾਨਕੋਟ, 3 ਅਕਤੂਬਰ () ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਦੀ
ਅਗਵਾਈ ਹੇਠ ਪਾਰਟੀ ਦੇ ਅਹੁਦੇਦਾਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ
ਦੇ ਗ੍ਰਹਿ ਵਿਖੇ ਕਾਲੇ ਚੋਲੇ ਪਾ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ
ਖੇਤੀ ਸੁਧਾਰ ਕਾਨੂੰਨ ਖਿਲ਼ਾਫ ਨਾਅਰੇ ਮਾਰਦੇ ਹੋਏ ਉਨਾ ਦੀ ਜਮੀਰ ਨੂੰ ਹਲੂਣਾ ਦੇਣ ਲਈ
ਪੁੱਜੇ। ਇਸ ਮੋਕੇ ਤੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ
ਨੇ ਕਿਹਾ 1996 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਭਾਜਪਾ ਦੇ ਥੱਲੇ ਲੱਗ ਕੇ ਰਿਹਾ ਹੈ
ਅਤੇ ਭਾਜਪਾ ਆਗੂਆਂ ਨੂੰ ਵੀ ਪਤਾ ਸੀ ਕਿ ਅਕਾਲੀ ਦਲ ਖਾਸ ਕਰ ਕੇ ਬਾਦਲ ਪਰਿਵਾਰ ਪੰਜਾਬ
ਹਿਤੈਸ਼ੀ ਨਹੀ ਸਗੋਂ ਇਹ ਆਪਣੇ ਘਰ ਭਰਨਾ ਹੀ ਚਾਹੁੰਦੇ ਹਨ, ਇਸ ਲਈ ਉਨਾ ਨੇ ਇਨਾ ਚਾਰ
ਬੁਰਕੀਆਂ ਪਾ ਕੇ ਪੁੱਠੇ ਸਿੱਧੇ ਸਾਈਨ ਕਰਵਾ ਲਏ। ਇਸ ਲਈ ਇਨਾ ਦੀ ਸਥਿਤੀ ਕੇਂਦਰ ਵਿਚ
ਸਿਰਫ ਇਕ ਚਪੜਾਸੀ ਵਰਗੀ ਰਹੀ ਅਤੇ ਅਖੀਰ ਤੱਕ ਇਹ ਕਿਸਾਨ ਵਿਰੋਧੀ ਕਾਨੂੰਨ ਦੇ ਹੱਕ ਵਿਚ
ਬੋਲਦੇ ਰਹੇ ਪ੍ਰੰਤੂ ਹੁਣ ਪੰਜਾਬ ਵਾਸੀਆਂ ਦੇ ਵਿਰੋਧ ਕਾਰਨ ਅਕਾਲੀਆਂ ਨੂੰ ਭਾਜਪਾ ਦਾ
ਸਾਥ ਛੱਡਣਾ ਪਿਆ। ਜਿਸ ਕਾਰਨ ਪੰਜਾਬ ਦੇ ਕਿਸਾਨਾ ਦੀ ਅਵਾਜ਼ ਕੇਂਦਰ ਤੱਕ ਪੁਹੰਚਾੳਣ ਦੀ
ਜੁੰਮੇਵਾਰੀ ਪੰਜਾਬ ਭਾਜਪਾ ਦੀ ਬਣਦੀ ਹੈ। ਇਸੇ ਅੱਜ ਉਹ ਆਪਣੀ ਪਾਰਟੀ ਦੇ ਸਿਰਫ ਗਿਣਤੀ
ਦੇ ਅਹੁਦੇਦਾਰਾਂ ਨਾਲ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਤੇ ਉਨਾ ਦੀ
ਜਮੀਰ ਨੂੰ ਹਲੂਣਾ ਦੇਣ ਲਈ ਪੁੱਜੇ ਹਨ ਕਿ ਉਹ ਭਾਜਪਾਈ ਹੋਣ ਤੋਂ ਪਹਿਲਾਂ ਇਕ ਪੰਜਾਬੀ
ਹਨ ਅਤੇ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਇਸ ਸੂਬੇ ਦੀ ਸਾਰੀ ਆਰਥਿਕਤਾ
ਖੇਤੀ ਬਾੜੀ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇਕਰ ਕਿਸਾਨ ਕੋਲ ਪੈਸਾ ਹੋਵੇਗਾ ਤਾਂ ਬਾਰੀ
ਦੇ ਕੰਮ ਵੀ ਚਲਣਗੇ ਅਤੇ ਜੇਕਰ ਕਿਸਾਨ ਤਬਾਹ ਹੋਵੇਗਾ ਤਾਂ ਸਮੁੱਚੇ ਪੰਜਾਬ ਦੇ ਲੋਕ
ਤਬਾਹ ਹੋ ਜਾਣਗੇ। ਇਸੇ ਲਈ ਇਨਾ ਬੇਨਤੀ ਕਰਨ ਆਏ ਹਾਂ ਕਿ ਤੁਸੀ ਪੰਜਾਬ ਵਾਸੀ ਹੋ ਅਤੇ
ਸ਼ਹਿਰ ਦਾ ਵਪਾਰੀ ਭਾਂਵੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਇਸ ਕਿਸਾਨ ਵਿਰੋਧੀ ਕਾਨੂੰਨ ਦੇ
ਖਿਲਾਫ ਹੈ। ਬੈਂਸ ਨੇ ਕਿਹਾ ਕਿ ਭਾਜਪਾ ਆਗੂ ਜਿਹੜੇ ਪੰਜਾਬ ਨਾਲ ਸਬੰਧ ਰੱਖਦੇ ਹਨ ਜੇਕਰ
ਉਹ ਪੰਜਾਬ ਦੇ ਭਲੇ ਲਈ ਕੇਂਦਰ ਸਰਕਾਰ ਤੇ ਜੋਰ ਪਾ ਕੇ ਕਾਨੂੰਨ ਰੱਦ ਨਹੀ ਕਰਵਾਉਂਦੇ
ਤਾਂ ਪੰਜਾਬ ਵਿਚੋਂ ਭਾਜਪਾ ਦਾ ਬੀ ਨਾਸ ਹੋ ਜਾਵੇਗਾ। ੳੇਨਾ ਕਿਹਾ ਕਿ ਪੰਜਾਬ ਦੀਆਂ ਦੋ
ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਆਪਸ ਵਿਚ ਫਰੈਂਡਲੀ ਮੈਚ
ਖੇਡਦੇ ਹੋਏ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ,
ਪ੍ਰੰਤੂ ਕਿਸਾਨਾ ਦੇ ਹੱਕ ਵਿਚ ਇਮਾਨਦਾਰੀ ਨਾਲ ਸਿਰਫ ਲੋਕ ਇਨਸਾਫ ਪਾਰਟੀ ਹੀ ਖੜੀ ਹੈ,
ਜਿਸ ਨੇ ਪਹਿਲਾਂ ਚਾਰ ਰੋਜ਼ਾ ਸਾਈਕਲ ਯਾਤਰਾ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ, ਫਿਰ
ਇਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਧਰਨਾ ਲਗਾ ਕੇ ਕੈਪਟਨ ਸਰਕਾਰ ਨੂੰ ਜਗਾਉਣ ਦਾ
ਕੰਮ ਕੀਤਾ, ਕੇਂਦਰ ਸਰਕਾਰ ਦੀਆਂ ਅੱਖਾਂ ਖ੍ਹੋਲਣ ਲਈ ਲੋਕ ਸਭਾ ਘੇਰਨ ਦਾ ਪ੍ਰੋਗਰਾਮ
ਉਲੀਕਿਆ ਪ੍ਰੰਤੂ ਹਰਿਆਣਾ ਦੀ ਭਾਜਪਾ ਸਰਕਾਰ ਨੇ ਲਿਪ ਵਰਕਰਾਂ ਤੇ ਤਸ਼ਦਦ ਕਰਦੇ ਹੋਏ ਉਨਾ
ਨੂੰ ਅੱਗੇ ਨਹੀ ਜਾਣ ਦਿੱਤਾ ਅਤੇ ਹੁਣ ਭਾਜਪਾ ਅਹੁਦੇਦਾਰਾਂ ਨੂੰ ਜਗਾਉਣ ਲਈ ਅੱਜ
ਪ੍ਰਧਾਨ ਦੀ ਰਿਹਾਇਸ਼ ਤੇ ਆਏ ਹਾਂ ਅਤੇ ਆਉਣ ਵਾਲੇ ਦਿਨਾ ਵਿਚ ਭਾਜਪਾ ਦੇ ਦੋ ਕੋਲ ਸਭਾ
ਮੈਂਬਰ ਅਤੇ ਇਕ ਰਾਜ ਸਭਾ ਮੈਂਬਰ ਦੀਆਂ ਕੋਠੀਆਂ ਦੇ ਬਾਹਰ ਰੋਸ ਧਰਨੇ ਲਾ ਕੇ ਉਨਾ ਦੀ
ਸੱਤੀ ਪਈ ਜਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੋਕੇ ੳੇਨਾ ਦੇ ਨਾਲ ਮਾਝਾ
ਜੋਨ ਦੇ ਪ੍ਰਧਾਨ ਵਰਪਾਲ ਸਿੰਘ, ਜਗਜੋਤ ਸਿੰਘ, ਮਨਦੀਪ ਸਿੰਘ ਅਮ੍ਰਿਤਸਰ, ਮਨਜੀਤ ਸਿੰਘ,
ਕੋਰ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਮਹਿਲ, ਰਣਧੀਰ ਸਿੰਘ ਸਿਬੀਆ, ਬਲਦੇਵ ਸਿੰਘ ਪ੍ਰਧਾਨ
ਲੁਧਿਆਣਾ, ਗਗਨਦੀਪ ਸਿੰਘ ਸੰਨੀ ਕੈਂਥ, ਹਰਮੀਤ ਸਿੰਘ ਗੁਰਦਾਸਪੁਰ, ਜਸਬੀਰ ਸਿੰਘ
ਸੁਜਾਨਪੁਰ, ਵਿਜੇ ਤ੍ਰੇਹਨ ਬਟਾਲਾ, ਜਸਬੀਰ ਸਿੰਘ ਜਲੰਧਰ, ਮਲਵਿੰਦਰ ਸਿੰਘ ਸ਼ੈਲੀ,
ਨਰਿੰਦਰ ਪਾਲ ਵਿਰਕ, ਦਵਿੰਦਰ ਸਿੰਘ ਗਿਆਨੀ, ਦਲਜੀਤ ਸਿੰਘ ਕਾਹਲੋਂ, ਜੈ ਪਾਲ, ਬਲਬੀਰ
ਸਿੰਘ ਆਦਿ ਹਾਜਰ ਸਨ।