ਫਗਵਾੜਾ 31 ਜੁਲਾਈ  (ਸ਼ਿਵ ਕੋੜਾ) ਵਤਨ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਉਹਨਾ ਦੀ ਜੀਵਨੀ, ਸੰਘਰਸ਼ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਇਹ ਵਿਚਾਰ ਫਗਵਾੜਾ ਡੀ.ਐਸ.ਪੀ. ਪਰਮਜੀਤ ਸਿੰਘ ਨੇ ਸਰਬ ਨੌਜਵਾਨ ਸਭਾ (ਰਜਿ.) ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਹੇ। ਉਹਨਾ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਇਆ ਨਹੀਂ ਜਾਂਦੀਆਂ ਅਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਉਹਨਾ ਨੇ ਸ਼ਹੀਦ ਊਧਮ ਸਿੰਘ ਦੀ ਫੋਟੋ ‘ਤੇ ਫੁੱਲ ਭੇਂਟ ਕਰਕੇ ਉਹਨਾ ਨੂੰ ਸ਼ਰਧਾਂਜਲੀ ਦਿੱਤੀ। ਆਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੀ ਸੰਚਾਲਿਕਾ ਬੀਬਾ ਕੁਲਵੰਤ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਅਤੇ ਉਹਨਾਂ ਦੀ ਪ੍ਰੇਰਣਾ ਬਣੇ ਜਲਿ੍ਹਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕੀਤਾ। ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪੰਜਾਬ ਦੀ  ਸਰ ਜ਼ਮੀਨ ਉਤੇ ਹਜ਼ਾਰਾਂ ਹੀ ਆਜ਼ਾਦੀ ਦੇ ਪ੍ਰਵਾਨਿਆਂ ਨੇ ਜਨਮ ਲਿਆ, ਕੁਰਬਾਨੀਆਂ ਦਿੱਤੀਆਂ ਅਤੇ ਸੈਂਕੜੇ ਸ਼ਹੀਦ ਹੋਏ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਅੱਜ ਦੀ ਪੀੜ੍ਹੀ ਦੇ ਹਿਰਦੇ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਲੀ ਹੈ। ਸਮਾਗਮ ਦੌਰਾਨ ਸਾਂਈ ਪੱਪਲ ਸ਼ਾਹ ਭਰੋਮਜਾਰਾ, ਐਸ.ਐਚ.ਓ. ਸਿਟੀ ਸੁਰਜੀਤ ਸਿੰਘ, ਹਰਦੀਪ ਕੁਮਾਰ ਐਕਸ.ਈ.ਐਨ ਪਾਵਰਕਾਮ ਗੁਰਾਇਆ, ਜਗਜੀਵਨ ਖਲਵਾੜਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹਨਾ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਮੇਂ ਆਜ਼ਾਦ ਰੰਗ ਮੰਚ ਵਲੋਂ ਕੋਰਿਓਗ੍ਰਾਫੀ ਰਾਹੀਂ ਸ਼ਹੀਦ ਉਧਮ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਤੇ ਨਾਲ ਹੀ ਭਰੂਣ ਹੱਤਿਆ ਦੀ ਬੁਰਾਈ ਤੇ ਚੋਟ ਕੀਤੀ ਗਈ। ਇਸ ਤੋਂ ਇਲਾਵਾ ਕਵੀ ਰਵਿੰਦਰ ਸਿੰਘ ਰਾਏ, ਲਸ਼ਕਰ ਢੰਡਵਾੜਵੀ, ਸੁਖਦੇਵ ਗੰਡਵਾ ਨੇ ਆਜ਼ਾਦੀ ਸੰਗਰਾਮ ਅਤੇ ਕਿਸਾਨੀ ਅੰਦੋਲਨ ਤੇ ਅਧਾਰਤ ਕਵਿਤਾਵਾਂ ਸੁਣਾਈਆਂ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸੁਰਿੰਦਰ ਪਾਲ ਸਾਬਕਾ ਸਰਪੰਚ ਮਸਤ ਨਗਰ, ਮੈਡਮ ਤਿ੍ਰਪਤਾ ਸ਼ਰਮਾ ਸਾਬਕਾ ਕੌਂਸਲਰ, ਪਿ੍ਰਤਪਾਲ ਕੌਰ ਤੁੱਲੀ ਸਮਾਜ ਸੇਵਿਕਾ, ਕਾਂਗਰਸੀ ਆਗੂ ਇੰਦਰਜੀਤ ਬਸਰਾ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਡਾ: ਵਿਜੇ ਕੁਮਾਰ, ਨਰਿੰਦਰ ਸੈਣੀ, ਸੁਰਜੀਤ ਸਿੰਘ ਬਾਹੜਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਚੇਤਨਾ ਰਾਜਪੂਤ, ਜਗਜੀਤ ਸੇਠ, ਰਮਨ ਨਹਿਰਾ, ਗੁਰਦੀਪ ਤੁੱਲੀ, ਡਾ. ਨਰੇਸ਼ ਬਿੱਟੂ, ਆਰ.ਪੀ. ਸ਼ਰਮਾ, ਪਰਸ ਰਾਮ ਸ਼ਿਵ ਪੁਰੀ, ਗੁਲਸ਼ਨ ਕਲੇਰ, ਜੋਗਿੰਦਰ ਕੁਮਾਰ, ਸਤਪ੍ਰਕਾਸ਼ ਸੱਗੂ, ਬਲਜੀਤ ਕੌਰ, ਮਨਪ੍ਰੀਤ ਸਿੰਘ, ਸਾਕਸ਼ੀ ਤਿ੍ਰਖਾ, ਮੋਨਿਕਾ, ਨੀਤੂ ਗੁਡਿੰਗ ਆਦਿ ਹਾਜ਼ਰ ਹਨ