ਸੁਲਤਾਨਵਿੰਡ : ਭਾਈ ਮੰਝ ਰੋਡ ਸਥਿਤ ਫੈਕਟਰੀ ਤੋਂ ਕਲੈਕਸ਼ਨ ਕਰ ਕੇ ਘਰ ਪਰਤ ਰਹੇ ਇਕ ਵਪਾਰੀ ਤੋਂ ਮੋਟਰ ਸਾਈਕਲ ਸਵਾਰ 3 ਅਣਪਛਾਤੇ ਲੁਟੇਰੇ ਹਥਿਆਰ ਦੀ ਨੋਕ ‘ਤੇ 1.50 ਲੱਖ ਦੀ ਨਕਦੀ ਤੇ ਹੋਰ ਕਾਗ਼ਜ਼ਾਤ ਲੈ ਕੇ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਗੌਰਵ ਅਗਰਵਾਲ ਪੁੱਤਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਚਾਟੀਵਿੰਡ ਪਿੰਡ ਸਥਿਤ ਇਕ ਖੱਲ ਬਣਾਉਣ ਵਾਲੀ ਫੈਕਟਰੀ ਹੈ ਅਤੇ ਰੋਜ਼ਾਨਾ ਦੀ ਤਰਾਂ ਫੈਕਟਰੀ ਦੀ ਕਲੈਕਸ਼ਨ ਕਰ ਕੇ ਉਹ ਭਾਈ ਮੰਝ ਰੋਡ ਤੋਂ ਜਦੋਂ ਲੰਘ ਰਿਹਾ ਸੀ ਤਾਂ ਇਸੇ ਰੋਡ ਤੋਂ ਉਨ੍ਹਾਂ ਨੂੰ ਇਕ ਮੋਟਰ ਸਾਈਕਲ ‘ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆ ਨੇ ਉਸ ਨੂੰ ਘੇਰ ਲਿਆ। ਵਿਰੋਧ ਕਰਨ ‘ਤੇ ਉਕਤ ਲੁਟੇਰੇ ਤਿੰਨ ਦੇ ਕਰੀਬ ਹਵਾਈ ਫਾਇਰ ਕਰਦਿਆਂ ਉਸ ਦੇ ਸਿਰ ‘ਤੇ ਹਥਿਆਰ ਦਾ ਬੱਟ ਮਾਰ ਕੇ ਉਸ ਕੋਲ ਮੌਜੂਦ ਡੇਢ ਲੱਖ ਦੇ ਕਰੀਬ ਕੈਸ਼, ਬੈਗ ਵਿਚ ਪਏ ਚੈੱਕ ਅਤੇ ਜ਼ਰੂਰੀ ਕਾਗ਼ਜ਼ਾਤ ਲੈ ਕੇ ਫ਼ਰਾਰ ਹੋ ਗਏ।