ਫਗਵਾੜਾ, 06 ਜਨਵਰੀ, 2021 (ਸ਼ਿਵ ਕੋੜਾ) ਵਰਿੰਦਰ-ਪਾਰਕ ਵੈਲਫੇਅਰ ਸੁਸਾਇਟੀ ਦੇ ਲਗਾਤਾਰ ਉਪਰਾਲੇ ਅਤੇ ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਆਖਿਰ ਬੂਰ ਪੈ ਹੀ ਗਿਆ। ਜਦੋਂ ਹਰਮਨ ਪਿਆਰੇ ਫਗਵਾੜਾ ਦੇ ਐਮ.ਐਲ.ਏ. ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਕਰ-ਕਮਲਾਂ ਨਾਲ ਵਰਿੰਦਰ-ਪਾਰਕ ਵਿਖੇ ਓਪਨ ਜਿਮ ਬਨਾਉਣ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਸ਼ਹਿਰ ਨੂੰ ਸੁੰਦਰੀਕਰਨ ਕਰਨ ਦਾ ਕੰਮ ਆਰੰਭਿਆ ਗਿਆ ਹੈ। ਨਗਰ ਨਿਗਮ ਦੀ ਮਿਹਨਤ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਫਗਵਾੜਾ ਨੂੰ ਸਮਾਰਟ ਸਿਟੀ ਦਾ ਖਿਤਾਬ ਹਾਸਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸ. ਨਵਦੀਪ ਸਿੰਘ ਐਸ.ਡੀ.ਓ. ਨੇ ਦੱਸਿਆ ਕਿ ਵਰਿੰਦਰ ਪਾਰਕ ਦੀਆਂ ਸਾਰੀਆਂ ਲਾਈਟਾਂ ਚਾਲੂ ਕਰਾਉਣ ਨੂੰ ਵੀ ਹਰੀ ਝੰਡੀ ਮਿਲ ਚੁੱਕੀ ਹੈ। ਜਲਦ ਹੀ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਬੈਂਚਝੂਲਿਆਂ ਆਦਿ ਦੀ ਮੁਰੰਮਤ ਦਾ ਕੰਮ ਜਲਦ ਹੀ ਕੀਤਾ ਜਾਵੇਗਾ। ਨਾਲ ਹੀ ਗਰਿੱਲਾਂਗੇਟ ਆਦਿ ਨੂੰ ਰੰਗ ਰੋਗਨ ਕਰ ਕੇ ਨਵੀਂ ਦਿੱਖ ਦਿੱਤੀ ਜਾਵੇਗੀ। ਮੌਕੇ ਤੇ ਹਾਜ਼ਰ ਐਸ.ਡੀ.ਓ ਪੰਕਜ ਕੁਮਾਰ ਅਤੇ ਬਲਜਿੰਦਰ ਸਿੰਘ ਐਸ.ਡੀ.ਓ. ਨੇ ਵੀ ਭਰੋਸਾ ਦਵਾਇਆ ਕਿ ਸੰਬੰਧਤ ਸਟਾਫ ਹਰਕਤ ਵਿੱਚ ਆ ਗਿਆ ਹੈ ਅਤੇ ਜਲਦ ਹੀ ਵਰਿੰਦਰ ਪਾਰਕ ਨੂੰ ਹਰ ਪੱਖੋਂ ਸੁੰਦਰ ਬਣਾਇਆ ਜਾਵੇਗਾ ਤਾਂ ਜੋ ਇਲਾਕਾ ਨਿਵਾਸੀ ਫਾਇਦਾ ਉਠਾ ਸਕਣ। ਵਰਿੰਦਰ-ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਬਸੂੱਟਾ ਨੇ ਐਮ.ਐਲ.ਏ ਬਲਵਿੰਦਰ ਸਿੰਘ ਧਾਲੀਵਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਸਕੱਤਰ ਕ੍ਰਿਸ਼ਨ ਕੁਮਾਰਕੈਸ਼ੀਅਰ ਆਰ.ਐਸ. ਨਾਗਲਾਪ੍ਰੇਮ ਪਾਲ ਪੱਬੀਆਸ਼ੂ ਬਜਾਜਸਾਬਕਾ ਕੌਂਸਲਰ ਸੰਜੀਵ ਬੁੱਗਾਦਵਿੰਦਰ ਅਪਰਾਚਮਨ ਲਾਲਪਲਵਿੰਦਰ ਸਿੰਘਅਮਰਿੰਦਰ ਸਿੰਘਜੱਗੀ ਅਤੇ ਹੋਰ ਪਤਵੰਤੇ ਹਾਜ਼ਰ ਸਨ।