ਫਗਵਾੜਾ, 22 ਦਸੰਬਰ (ਸ਼ਿਵ ਕੋੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ 35ਵੇਂ ਵਾਤਾਵਰਨ ਮੇਲੇ ਦੇ ਆਖ਼ਰੀ ਸਮਾਪਤੀ ਸਮਾਰੋਹ ਵਿੱਚ ਫਗਵਾੜਾ ਸਬ ਡਵੀਜਨ ਦੇ ਮੰਡਲ ਮੈਜਿਸਟਰੇਟ  ਮੇਜਰ ਅਮਿਤ ਸਰੀਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਹਨਾ ਕਿਹਾ ਕਿ ਵਾਤਾਵਰਨ ਤਦੇ ਸੁਰੱਖਿਅਤ ਰਹਿ ਸਕਦਾ ਹੈ ਜੇਕਰ ਮਨੁੱਖ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰੇ। ਉਹਨਾ ਨੇ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਵੱਖੋ-ਵੱਖਰੇ ਪ੍ਰੋਜੈਕਟਾਂ ਨੂੰ ਸਰਾਹਿਆ ਅਤੇ ਕਿਹਾ ਕਿ ਇਹ ਐਸੋਸੀਏਸ਼ਨ ਬੜੇ ਲੰਮੇ ਸਮੇਂ ਤੋਂ ਫਗਵਾੜਾ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਨਾਉਣ ਲਈ ਯਤਨਸ਼ੀਲ ਹੈ। ਮੇਲੇ ਦੇ ਅੱਠਵੇਂ ਤੇ ਆਖ਼ਰੀ ਦਿਨ ਪੈਂਟਿੰਗ ਮੁਕਾਬਲਾ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ  ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਅਸ਼ਵਨੀ ਸ਼ਰਮਾ, ਸਕੱਤਰ ਸੰਜੀਵ ਸੂਦ, ਪ੍ਰੋਜੈਕਟਰ ਡਾਇਰੈਕਟਰ ਅਮਰਜੀਤ ਰਿਆਤ ਨੇ ਕੀਤੀ ਅਤੇ ਇਸ ਵਿੱਚ ਵਿਸ਼ੇਸ਼ ਤੌਰ ਤੇ ਲੇਖਕ ਰਵਿੰਦਰ ਚੋਟ ਅਤੇ ਕੇ.ਕੇ. ਜੰਜੂਆ ਸ਼ਾਮਲ ਹੋਏ। ਇਹਨਾ ਪੈਂਟਿੰਗ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚੋਂ ਪਹਿਲੇ ਸਥਾਨ ਤੇ ਗਿਤਿਸ਼ ਬੰਗੜ ਕਮਲਾ ਨਹਿਰੂ ਪ੍ਰਾਇਮਰੀ ਸਕੂਲ, ਦੂਸਰੇ ਸਥਾਨ ‘ਤੇ ਅਵਨੀਤ ਕੌਰ ਕਮਲਾ ਨਹਿਰੂ ਪ੍ਰਾਇਮਰੀ ਸਕੂਲ, ਤੀਸਰੇ ਸਥਾਨ ਤੇ ਮਾਧਮ ਵਰਮਾ ਸਵਾਮੀ ਸੰਤ ਦਾਸ ਸਕੂਲ ਰਹੇ। ਉਤਸ਼ਾਹ ਵਧਾਊ ਪੁਰਸਕਾਰ ਸਿਮੋਨ ਡਿਵਾਇਨ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਗਰੁੱਪ-ਬੀ ਵਿਚੋਂ ਪਹਿਲੇ ਸਥਾਨ ਤੇ ਜਪਜੀ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ, ਦੂਸਰੇ ਸਥਨ ਤੇ ਮੰਨਤ ਬੰਗਾ ਸਵਾਮੀ ਸੰਤ ਦਾਸ ਪਬਲਿਕ ਸਕੂਲ, ਤੀਸਰਾ ਸਥਾਨ ਸਿਮਰਪ੍ਰੀਤ ਸਿੰਘ ਸ਼੍ਰੀ ਹਨੂੰਮਤ ਸਕੂਲ ਨੇ ਪ੍ਰਾਪਤ ਕੀਤਾ। ਅਰਸ਼ਦੀਪ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਉਤਸ਼ਾਹ ਵਧਾਊ ਇਨਾਮ ਪ੍ਰਾਪਤ ਕੀਤਾ। ਗਰੁੱਪ-ਸੀ ਵਿਚੋਂ ਪਹਿਲੇ ਸਥਾਨ ਤੇ ਮਹੀਪ ਸਿੰਘ  ਸਵਾਮੀ ਸੰਤ ਦਾਸ ਪਬਲਿਕ ਸਕੂਲ, ਦੂਜਾ ਸਥਾਨ ਹਰਸ਼ੀਤਾ ਕਮਲਾ ਨਹਿਰੂ ਪਬਲਿਕ ਸਕੂਲ, ਤੀਸਰਾ ਸਥਾਨ ਪਰਾਚੀ ਸ਼੍ਰੀ ਹਨੂੰਮਤ ਇਨਟਰਨੈਸ਼ਨਲ ਸਕੂਲ ਨੇ ਹਾਸਲ ਕੀਤਾ ਅਤੇ ਉਤਸ਼ਾਹ ਵਧਾਊ ਇਨਾਮ ਧ੍ਰੀਤੀ ਗੁਪਤਾ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ-ਡੀ ਵਿਚੋਂ ਪਹਿਲੇ ਸਥਾਨ ਤੇ ਰੁਖਸਾਰ ਪ੍ਰਵੀਨ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੂਜਾ ਕੁਮਾਰੀ ਮਾਂ ਅੰਬੇ ਸਕੂਲ ਦੂਸਰੇ ਸਥਾਨ ਤੇ , ਜਸਲੀਨ ਕੌਰ ਮਾਂ ਅੰਬੇ ਸਕੂਲ ਤੀਸਰੇ ਸਥਾਨ ਅਤੇ ਉਤਸ਼ਾਹ ਵਧਾਉ ਪੁਰਸਕਾਰ ਸਚਨੀਤ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਪ੍ਰਾਪਤ ਕੀਤੇ। ਦੂਸਰਾ ਸਾਇੰਸ ਮਾਡਲ ਮੁਕਾਬਲਾ ਲਾਇਨਜ਼ ਕਲੱਬ ਫਗਵਾੜਾ ਰੋਇਲ ਵਲੋਂ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਧਰਮਿੰਦਰ ਸਹਿਦੇਵ, ਬਲਵਿਦਰ ਸੱਗੂ, ਸੰਜੀਵ ਢੀਂਗਰਾ  ਨੇ ਕੀਤੀ। ਇਸ ਸਮੇਂ ਮਲਕੀਅਤ ਸਿੰਘ ਰਗਬੋਤਰਾ,ਮੁਖਿੰਦਰ ਸਿੰਘ,ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀਰਾਹੁਲ ਸ਼ਾਹੀਗੁਰਪ੍ਰੀਤ ਸਿੰਘ ਸੈਣੀਕੁਲਦੀਪ ਦੁੱਗਲ, ਜਗਮੋਹਨ ਵਰਮਾ, ਰੂਪ ਲਾਲਵਿਸ਼ਵਾ ਮਿੱਤਰ ਸ਼ਰਮਾ, ਜਸਜੀਤ ਸਿੰਘ ਆਦਿ ਸ਼ਾਮਲ ਸਨ।