ਫਗਵਾੜਾ, 19 ਦਸੰਬਰ (ਸ਼ਿਵ ਕੋੜਾ) ਉਹਨਾ ਕਿਸਾਨਾਂ ਦਾ ਰੋਟਰੀ ਕਲੱਬ ਫਗਵਾੜਾ ਸੈਂਟਰਲ ਵਲੋਂ 35ਵੇਂ ਵਾਤਾਵਰਨ ਮੇਲੇ ਦੇ ਛੇਵੇਂ ਦਿਨ ਸਨਮਾਨ ਕੀਤਾ ਗਿਆ ਜਿਹਨਾ ਨੇ ਪਰਾਲੀ ਦੀ ਨਾੜ ਨੂੰ ਇਸ ਸਾਲ ਅੱਗ ਨਹੀਂ ਲਗਾਈ। ਇਸ ਸਮੇਂ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਸੁਸ਼ੀਲ ਕੁਮਾਰ ਅਤੇ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਫਗਵਾੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸੁਸ਼ੀਲ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਜਿਥੇ ਫ਼ਸਲੀ ਚੱਕਰ ਬਦਲਣਾ ਚਾਹੀਦਾ ਹੈ ਉਥੇ ਪਰਾਲੀ ਦੀ ਨਾੜ ਨੂੰ ਨਾ ਸਾੜਣ ਦੀ ਵਿਰਤੀ ਨੂੰ ਖ਼ਤਮ ਵੀ ਕਰਨਾ ਹੈ। ਇਸ ਸਮਾਗਮ ਦੀ ਪ੍ਰਧਾਨਗੀ  ਡਾ: ਜੇ.ਐਸ. ਵਿਰਕ, ਮਨਜੀਤ ਸਿੰਘ ਥਿੰਦ ਕਲੱਬ ਸਕੱਤਰ ਨੇ ਕੀਤੀ। ਇਸ ਸਮਾਗਮ ਵਿੱਚ ਗੁਰਵਿੰਦਰ ਸਿੰਘ ਲੱਖਪੁਰ, ਸੁਖਵੀਰ ਸਿੰਘ ਚੱਕਪ੍ਰੇਮਾ, ਸੁਖਜੀਤ ਸਿੰਘ ਦੁੱਗਾ, ਹਰਜੀਤ ਸਿੰਘ ਰਾਣੀਪੁਰ ਕੰਬੋਆਂ, ਮਨਪ੍ਰੀਤ ਸਿੰਘ ਜਗਪਾਲਪੁਰ, ਜਸਕਰਨ ਸਿੰਘ ਜੌਹਲ ਸਲੇਮਪੁਰ ਮਸੰਦਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰੋਟਰੀ ਕਲੱਬ ਫਗਵਾੜਾ ਸੈਂਟਰਲ ਦਾ ਸਹਿਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਗਵਾੜਾ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਜਲੰਧਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਸਮੇਂ ਕਲੱਬ ਦੇ ਮੈਂਬਰ ਅਵਤਾਰ ਕੈਲੇ, ਡਾ: ਡੀ.ਐਸ.ਬੈਂਸ, ਅਸ਼ੌਕ ਗੁੰਬਰ, ਸੋਢੀ ਰਾਮ ਝੱਲੀ, ਹਰੀਓਮ ਸ਼ਾਮਲ ਹੋਏ। ਦੂਜਾ ਸਮਾਗਮ ਜੋ ਫੁੱਲਾਂ ਦਾ ਮੁਕਾਬਲਾ ਕਰਵਾਉਣ ਦਾ ਸੀ ਉਹ ਜੇ.ਸੀਜ਼ ਈਵਜ਼ ਫਗਵਾੜਾ ਵਲੋਂ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਆਸਥਾ ਸੌਂਧੀ ਪ੍ਰਧਾਨ ਅਤੇ ਜੋਤੀ ਸਹਿਦੇਵ ਜੋਨ ਪ੍ਰਧਾਨ ਨੇ ਕੀਤੀ।  ਜੱਜਾਂ ਵਜੋਂ ਰਨੀਤ ਬਾਂਵਾ, ਮੇਘਾ, ਆਸਥਾ ਵਰਮਾ  ਨੇ ਸੇਵਾ ਨਿਭਾਈ। ਸਟੇਜ ਸਕੱਤਰ ਦੀ ਸੇਵਾ ਆਸਥਾ ਵਰਮਾ ਨੇ ਕੀਤੀ। ਇਹਨਾ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਜਸਲੀਨ ਕੌਰ ਮਾਂ ਅੰਬੇ ਸੀਨੀਅਰ ਸੈਕੰਡਰੀ ਸਕੂਲ, ਦੂਸਰੇ ਸਥਾਨ ਤੇ ਗੀਤੀਕਾ ਚਾਵਲਾ ਅਤੇ ਗੀਤੀਕਾ ਬਤਰਾ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਤੀਸਰੇ ਸਥਾਨ ‘ਤੇ ਅਮਨੀਤ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ, ਗੁਰਲੀਨ ਕੌਰ ਅਤੇ ਜਾਨਵੀ ਸ਼੍ਰੀ ਹਨੂੰਮਤ ਇਨਟਰਨੈਸ਼ਨਲ ਪਬਲਿਕ ਸਕੂਲ ਰਹੇ। ਇਸ ਸਮੇਂ ਮਲਕੀਅਤ ਸਿੰਘ ਰਗਬੋਤਰਾਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀਪਰਵਿੰਦਰਜੀਤ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀਰਾਹੁਲ ਸ਼ਾਹੀਗੁਰਪ੍ਰੀਤ ਸਿੰਘ ਸੈਣੀਕੁਲਦੀਪ ਦੁੱਗਲ, ਜਗਮੋਹਨ ਵਰਮਾ, ਰੂਪ ਲਾਲਵਿਸ਼ਵਾ ਮਿੱਤਰ ਸ਼ਰਮਾ, ਜਸਜੀਤ ਸਿੰਘ, ਕਰਨਲ ਆਰ.ਕੇ. ਭਾਟੀਆ ਆਦਿ ਸ਼ਾਮਲ ਸਨ। c