ਜਲੰਧਰ: ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਲਾਜਪਤ ਨਗਰ ਬੈਕਸਾਈਡ ਪਾਸਪੋਰਟ ਦਫਤਰ ਨਕੌਂਦਰ ਚੌਕ ਦੀ ਸੜਕ ਦਾ ਉਦਘਾਟਨ ਮੇਅਰ ਜਗਦੀਸ਼ ਰਾਜਾ , ਵਿਧਾਇਕ ਰਜਿੰਦਰ ਬੇਰੀ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਬੁਲਾਰਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਕੀਤਾ ਗਿਆ। ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਲਾਜਪਤ ਨਗਰ ਟਿਊਬਵੈੱਲ ਵਾਲਾ ਪਾਰਕ ਦੇ ਜੋ ਫਿਵੈਂਲਪਮੈਂ;
ਦੇ ਵੀ ਕੰਮ ਹਨ ਉਨ੍ਹਾਂਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਹ ਪਾਰਕ ਡਿਵੈੱਲਪਮੈਂਟ ਦੇ ਕੰਮ ਵੀ ਜਲਦ ਸ਼ੁਰੂ ਕਰਾਇਆ ਜਾਵੇਗਾ। ਵਿਧਾਇਕ ਰਜਿੰਦਰ ਬੇਰੀ ਜੀ ਨੇ ਕਿਹਾ ਕਿ ਵਾਰਡ-20 ਦੇ ਕੌਸਲਰ ਡਾ ਜਸਲੀਨ ਸੇਠੀ ਦੇ ਵਾਰਡ ਅਧੀਨ ਆਉਦੇ ਇਲਾਕੇ ਲਾਜਪਤ ਨਗਰ ਮਾਰਕਿਟ ਅਤੇ ਸਿਵਲ ਲਾਈਨ ਨੇੜੇ ਕੇਸਰ ਪਟਰੋਲ ਪੰਪ ਦੀਆਂ ਸੜਕਾ ਬਣਾਉਣ ਦਾ ਕੱਮ ਵੀ ਜਲਦ ਸ਼ੁਰੂ ਕਰਾਇਆ ਜਾਵੇਗਾ। ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਲਾਜਪਤ ਨਗਰ ਦੀ ਇਸ ਸੜਕ ਦੀ ਹਾਲਤ ਬਹੁੱਤ ਮਾੜੀ ਸੀ ਅਤੇ ਇਸ ਨੂੰ ਬਣਿਆ ਹੋਇਆ ਵੀ ਕਾਫੀ ਸਾਲ ਹੋ ਗਏ ਸਨ। ਇਸ ਸੜਕ ਤੇ ਨਾ ਹੀ ਸੀਵਰੇਜ ਸੀ ਜਿਸ ਕਾਰਣ ਸੜਕ ਉੱਤੇ ਬਰਸਾਤ ਦਾ ਪਾਣੀ ਖੜਾ ਹੀ ਰਹਿੰਦਾ ਸੀ ਜਿਸ ਕਾਰਣ ਕਲੋਨੀ ਵਾਸੀਆ ਅਤੇ ਰਾਹਗਿਰਾ ਨੂੰ ਪਰੇਸ਼ਾਨੀ ਆਉਂਦੀ ਸੀ। ਇਸ ਕਰਕੇ ਰਾਹਗਿਰਾ ਦੀ ਮੁਸ਼ਕਿਲਾ ਨੂੰ ਦੇਖ ਦੇ ਹੋਏ ਅਤੇ ਕਲੋਨੀ ਵਾਸੀਆ ਦੀ ਮੰਗ ਤੇ ਇਸ ਸੜਕ ਵਿੱਚ ਪਹਿਲਾ ਸੀਵਰੇਜ ਲਾਈਨ ਪਵਾਈ ਗਈ ਹੈ ਅਤੇ ਹੁਣ ਇਹ ਸੜਕ ਬਣਵਾਈ ਜਾਵੇਗੀ ਅਤੇ ਜਲਦ ਹੀ ਇਸ ਸੜਕ ਦੀ ਐਂਟਰੀ ਤੇ ਇਕ ਆਈ ਲੈਂਡ ਬਣਵਾਇਆ ਜਾਵੇਗਾ। ਇਸ ਲਈ ਮੈਂ ਬਹੁੱਤ ਧੰਨਵਾਦ ਕਰਦੀ ਹਾਂ ਮੇਅਰ ਜਗਦੀਸ਼ ਰਾਜਾ , ਵਿਧਾਇਕ ਰਜਿੰਦਰ ਬੇਰੀ ਜੀ ਦਾ ਜਿਨ੍ਹਾਂ ਨੇ ਇਹ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਅਤੇ ਬਾਕੀ ਰਹਿੰਦੇ ਕੰਮ ਵੀ ਜਲਦ ਕਰਵਾ ਰਹੇ ਹਨ।