ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਸਹਿਦੇਵ ਮਾਰਕਿਟ ਦੀਆਂ ਸੜਕਾ ਬਣਾਉਣ ਦਾ ਕੰਮ ਦਾ ਜੋ ਕਿ ਕੁੱਝ ਦਿਨ ਪਹਿਲਾ ਵਿਧਾਇਕ  ਰਜਿੰਦਰ ਬੇਰੀ , ਮੇਅਰ  ਜਗਦੀਸ਼ ਰਾਜਾ  ਵੱਲੋਂ ਉਦਘਾਟਨ ਕੀਤਾ ਗਿਆ ਸੀ। ਰੋਡ ਗਲੀਆ ਬਣਨ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਸੜਕ ਬਣਾਉਣ ਦਾ ਕੱਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਇਹ ਸੜਕ ਬਣਨ ਤੋ ਪਹਿਲਾ ਇਸ ਸੜਕ ਦੀ ਚੰਗੀ ਤਰਾਂ ਜਾਂਚ ਕਰਵਾ ਕੇ ਜਿੱਥੇ ਰੋਡ ਗਲੀਆਂ ਨਹੀ ਸਨ ਉਨ੍ਹਾਂ ਜਗ੍ਹਾਵਾਂ ਉੱਤੇ ਨਵੀਆਂ ਰੋਡ ਗਲੀਆਂ ਬਣਵਾਈਆ ਗਈਆ ਅਤੇ ਜੋ ਰੋਡ ਗਲੀਆਂ ਬੰਦ ਪਈਆ ਸਨ ਉਨ੍ਹਾਂ ਨੂੰ ਖੁਲਵਾਇਆ ਗਿਆ ਕਿਉਕਿ ਸੜਕ ਬਣਨ ਤੋ ਬਾਅਦ ਬਰਸਾਤੀ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਹੋ ਸਕੇ। ਇਹ ਸੜਕ ਬਣਨ ਤੋ ਬਾਅਦ ਇਸ  ਸੜਕ ਤੇ ਥਰਮੋ ਪਲਾਸਟਿਕ ਪੇਂਟ ਨਾਲ ਚਿੱਟੀਆ ਲਾਈਨਾ ਵੀ ਲਗਵਾਈਆ ਜਾਣ ਗਈਆ ਅਤੇ ਸੜਕ ਦੇ ਸਾਈਂਡ ਤੇ ਜੋ ਕੱਚਾ ਏਰੀਆ ਹੋ ਉਸ ਨੂੰ ਵੀ ਜਲਦ ਪੱਕਾ ਕਰਵਾਇਆ ਜਾਵੇਗਾ। ਡਾ ਸੇਠੀ ਨੇ ਇਸ ਮੌਕੇ ਖਾਸ ਤੋਰ ਤੇ ਵਿਧਾਇਕ ਸ਼੍ਰੀ ਰਜਿੰਦਰ ਬੇਰੀ ਜੀ, ਮੇਅਰ  ਜਗਦੀਸ਼ ਰਾਜਾ  ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਮੇਰੇ ਵੱਲੋ ਵਾਰਡ ਦੇ ਵਿਕਾਸ ਕਾਰਜਾ ਸਬੰਧੀ ਮੰਗਾ ਨੂੰ ਵਿਧਾਇਕ ਰਜਿੰਦਰ ਬੇਰੀ , ਮੇਅਰ  ਜਗਦੀਸ਼ ਰਾਜਾ  ਨੂੰ ਦੱਸਿਆ ਜਾਂਦਾ ਹੈ ਉਨ੍ਹਾਂ ਵੱਲੋ ਉਨ੍ਹਾਂ ਕੰਮਾ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਂਦਾ ਹੈ ਜਿਸ ਲਈ ਮੈਂ ਆਪਣੇ ਵਿਧਾਇਕ ਅਤੇ ਮੇਅਰ ਸਾਹਿਬ ਦਾ ਧੰਨਵਾਦ ਕਰਦੀ ਹਾਂ। ਇਸ ਮੌਕੇ ਸਹਿਦੇਵ ਮਾਰਕਿਟ ਟ੍ਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਮੈਂਬਰਾ ਵੱਲੋ ਇਲਾਕਾ
ਕੌਸਲਰ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕੌਸਲਰ ਡਾ ਜਸਲੀਨ ਸੇਠੀ ਵੱਲੋ ਜੋ ਮਾਰਕਿਟ ਦੇ ਦੁਕਾਨ ਦਾਰਾ ਨੇ ਮੰਗਾ ਰੱਖਿਆ ਸੀ ਉਨ੍ਹਾਂ ਨੇ ਉਹ ਮੰਗਾ ਨੂੰ ਪੂਰਾ ਕਰ ਕੇ ਦਿਖਾਈਆ ਹੈ। ਮਾਰਕਿਟ ਵਿੱਚ ਉਨਹਾਂ ਵੱਲੋਂ ਬਾਥਰੂਮ ਬਣਵਾ ਕੇ ਦੇ ਦਿੱਤਾ ਗਿਆ, ਮਾਰਕਿਟ ਵਿੱਚ ਨਵੀਆਂ ਔਲ. ਈ. ਡੀ ਸਟਰੀਟ ਲੱਗਵਾ ਕੇ ਦਿੱਤੀਆ ਗਈਆਂ ਹਨ, ਅਤੇ ਅੱਜ ਮਾਰਕਿਟ ਦੀਆ ਸੜਕ ਨਵੀਆਂ ਬਣ ਰਹੀਆ ਹਨ। ਖੰਨਾ, ਬੰਟੀ, ਕੇਵਲ ਕ੍ਰਿਸ਼ਨ, ਆਰ ਐਸ ਡ ਡਾਬਰਾ, ਸਤਿੰਦਰ ਲਾਬਾ, ਰਕੇਸ਼, , ਭਾਣੀਆ,  ਚੰਦਰ ਸ਼ੇਖਰ ਲੱਡੂ, ਆਦਿ ਮਾਰਕਿਟ ਦੇ ਦੁਕਾਨਦਾਰ ਮੌਜੂਦ ਸਨ।