ਫਗਵਾੜਾ 13 ਅਪ੍ਰੈਲ (ਸ਼ਿਵ ਕੋੜਾ) ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਲਈ ਜੰਗੀ ਪੱਧਰ ਤੇ ਯਤਨ ਜਾਰੀ ਹਨ। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਫਗਵਾੜਾ ਦੇ ਵਾਰਡ ਨੂੰ 22 ਵਿਚ ਸੀਨੀਅਰ ਕਾਂਗਰਸੀ ਆਗੂ ਅਵਿਨਾਸ਼ ਗੁਪਤਾ ਅਤੇ ਵਾਰਡ ਨੂੰ 23 ਵਿਚ ਸਾਬਕਾ ਕੌਂਸਲਰ ਸੰਗੀਤਾ ਗੁਪਤਾ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਸ਼੍ਰੀ ਭਾਰਦਵਾਜ ਨੇ ਲੋਕਾਂ ਨੂੰ ਵੱਧ ਤੋ ਵੱਧ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਸਾਨੂੰ ਲੋਕਾਂ ਵੱਲੋਂ ਫੈਲਾਏ ਜਾ ਰਹੇ ਵਹਿਮ ਭਰਮਾ ਅਤੇ ਅਫ਼ਵਾਹਾਂ ਨੂੰ ਛੱਡਦੇ ਹੋਏ ਇਹ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਤਾਂ ਹੀ ਇਸ ਬਿਮਾਰੀ ਤੋ ਬਚਾਅ ਰੱਖ ਸਕਦੇ ਹਾਂ। ਭਾਰਦਵਾਜ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵਿਸ਼ੇਸ਼ ਯਤਨ ਕਰ ਮੁਹੱਲਾ- ਮੁਹੱਲਾ ਪਹੁੰਚ ਕਰ ਰਹੀ ਹੈ ਤਾਂ ਕਿ ਵੱਧ ਤੋ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਸਕੇ। ਸੀਨੀਅਰ ਕਾਂਗਰਸੀ ਨੇਤਾ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਵਾਰਡ ਨੂੰ 22 ਵਿਚ 70 ਲੋਕਾਂ ਦੇ ਵੈਕਸੀਨ ਲਗਵਾਈ ਗਈ ਹੈ। ਸਾਬਕਾ ਕੌਂਸਲਰ ਸੰਗੀਤਾ ਗੁਪਤਾ ਨੇ ਦੱਸਿਆ ਕਿ ਵਾਰਡ ਨੂੰ 23 ਵਿਚ 80 ਲੋਕਾਂ ਦੇ ਵੈਕਸੀਨ ਲਗਵਾਈ ਗਈ ਹੈ। ਦੋਹਾਂ ਲੀਡਰਾਂ ਨੇ ਇਸ ਉਪਰਾਲੇ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਜੇ ਕਿਸੇ ਨੇ ਵੈਕਸੀਨ ਲਗਵਾਉਣੀ ਹੋਵੇ ਤਾਂ ਉਹ ਕਿਸੇ ਵੀ ਵੇਲੇ ਉਨਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਹਰ ਸਮੇਂ ਆਪਣੇ ਵਾਰਡਾਂ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਅਤੇ ਕਿਸੇ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੁਕੇਸ਼ ਓਹਰੀ,ਵਿਸ਼ਾਲ ਟੰਡਨ,ਪਵਨ, ਅਜੈ ਪੰਡਿਤ , ਦੀਪਕ ਓਹਰੀ, ਲਾਡਾ ਓਹਰੀ, ਸੁਦਰਸ਼ਨ ਸ਼ਰਮਾ, ਕਾਕਾ ਨਾਰੰਗ, ਵਿਜੈ ਪੰਡਿਤ,ਸ਼ੰਕਰ ਝਾਂਜੀ ਆਦਿ ਸ਼ਾਮਲ ਸਨ।