ਫਗਵਾੜਾ 28 ਅਪ੍ਰੈਲ (ਸ਼਼ਿਵ ਕੋੋੜਾ) ਨਗਰ ਕੌਂਸਲ ਫਗਵਾੜ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਵੱਛ ਭਾਰਤ ਮੁਹਿਮ ਤਹਿਤ ਸ਼ਹਿਰ ਦੇ ਵਾਰਡ ਨੰਬਰ 37 ਵਿਖੇ 90ਵੀਂ ਮਾਸਿਕ ਸਫਾਈ ਮੁਹਿਮ ਚਲਾਈ ਗਈ। ਇਸ ਦੌਰਾਨ ਮੁਹੱਲਾ ਪ੍ਰੇਮ ਨਗਰ ਤੋਂ ਇਲਾਵਾ ਮਾਸਟਰ ਸਾਧੂ ਰਾਮ ਨਗਰ, ਖੇੜਾ, ਰੋਡ ਅਤੇ ਗੁਰੂ ਨਾਨਕ ਪੁਰਾ ਵਿਖੇ ਗਲੀਆਂ ਤੇ ਨਾਲੀਆਂ ਦੀ ਸਫਾਈ ਕੀਤੀ ਗਈ। ਜਿਹਨਾਂ ਗਲੀਆਂ ਵਿਚ ਗਿੱਲਾ ਕੂੜਾ ਫਸਣ ਨਾਲ ਸੀਵਰੇਜ ਜਾਮ ਸੀ ਉਹਨਾਂ ਦੀ ਵੀ ਸਫਾਈ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਵਾਰਡ ਵਾਸੀਆਂ ਨੂੰ ਸਾਫ ਸਫਾਈ ਰੱਖਣ ਪ੍ਰਤੀ ਜਾਗਰੁਕ ਕੀਤਾ। ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਨਾਲ ਹੀ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਜਰੂਰ ਲਗਵਾਉਣ ਦੀ ਵੀ ਪੁਰਜੋਰ ਅਪੀਲ ਕੀਤੀ। ਉਹਨਾਂ ਸਮੂਹ ਸਹਿਯੋਗੀਆਂ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਹਰ ਮਹੀਨੇ ਇਸ ਮੁਹਿਮ ਵਿਚ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਤੋਂ ਇਲਾਵਾ ਵਾਰਡ ਦੇ ਲੋਕ ਵੀ ਉਤਸ਼ਾਹ ਨਾਲ ਹਿੱਸਾ ਲੈ ਕੇ ਹੱਥੀਂ ਸਫਾਈ ਕਰਦੇ ਹਨ। ਇਸ ਮੁਹਿਮ ‘ਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸੁਰਿੰਦਰ ਪਾਲ ਸਕੱਤਰ ਤੋਂ ਇਲਾਵਾ ਮਹਿੰਦਰ ਸਿੰਘ ਐਨ.ਆਰ.ਆਈ. ਨੇ ਵੀ ਉਚੇਰੇ ਤੌਰ ਤੇ ਯੋਗਦਾਨ ਪਾਇਆ।