ਫਗਵਾੜਾ 12 ਅਕਤੂਬਰ (ਸ਼ਿਵ ਕੋੜਾ) ਨਗਰ ਕੋਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤਹਿਤ ਫੂਡ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਵਾਰਡ ਨੰਬਰ 37 ਦੇ ਮੁਹੱਲਾ ਪ੍ਰੇਮ ਨਗਰ, ਨਹਿਰੂ ਨਗਰ ਤੇ ਗੁਰੂ ਨਾਨਕਪੁਰਾ ਦੇ ਸਮਾਰਟ ਕਾਰਡ ਧਾਰਕਾਂ ਨੂੰ 264 ਬੋਰੀਆਂ ਕਣਕ ਦੀ ਵੰਡ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਰਕਾਰੀ ਦੀ ਯੋਜਨਾ ਤਹਿਤ 2 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਦੀ ਵੰਡ ਕੀਤੀ ਗਈ ਹੈ। ਕੋਵਿਡ-19 ਕੋਰੋਨਾ ਮਹਾਮਾਰੀ ਨਾਲ ਬਣੇ ਹਾਲਾਤਾਂ ਦੇ ਚਲਦਿਆਂ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵਾਰਡ ਦੇ ਹਰ ਲੋੜਵੰਦ ਪਰਿਵਾਰ ਨੂੰ ਕਣਕ ਤੇ ਰਾਸ਼ਨ ਦੁਆਇਆ ਜਾਵੇ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਹਰ ਮਹੀਨੇ ਦੋ ਵਾਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਨਿਜੀ ਤੌਰ ਤੇ ਰਾਸ਼ਨ ਦੀ ਵੰਡ ਵੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਹਨਾਂ ਸਮਾਰਟ ਕਾਰਡ ਧਾਰਕਾਂ ਦੀਆਂ ਪਰਚੀਆਂ ਜਸਪਾਲ ਸਿੰਘ ਡਿਪੂ ਹੋਲਡਰ ਵਲੋਂ ਕੱਟੀਆਂ ਗਈਆਂ ਹਨ ਉਹਨਾਂ ਨੂੰ ਵੀ ਜਲਦੀ ਹੀ ਕਣਕ ਦੀ ਵੰਡ ਕਰਵਾਈ ਜਾਵੇਗੀ। ਉਹਨਾਂ ਜਿੱਥੇ ਵਿਧਾਇਕ ਧਾਲੀਵਾਲ ਦਾ ਇਸ ਕਣਕ ਦੀ ਵੰਡ ਲਈ ਧੰਨਵਾਦ ਕੀਤਾ ਉੱਥੇ ਹੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਭੇਜੀ ਫਰੀ ਕਣਕ ਵੀ ਜਲਦੀ ਹੀ ਲਾਭਪਾਤਰੀਆਂ ਤਕ ਪਹੁੰਚਾਈ ਜਾਵੇਗੀ। ਇਸ ਮੋਕੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।