ਫਗਵਾੜਾ 3 ਮਾਰਚ (ਸ਼਼ਿਵ ਕੋੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਤੇ ਕਾਂਗਰਸੀ ਆਗੂ ਮੁਕੇਸ਼ ਭਾਟੀਆ ਦੇ ਯਤਨਾ ਸਦਕਾ ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਕਾਰਪੋਰੇਸ਼ਨ ਦੇ ਚੀਫ ਸੈਨੀਟੇਰੀ ਇੰਸਪੈਕਟਰ ਮਲਕੀਤ ਸਿੰਘ ਦੀ ਦੇਖ ਰੇਖ ਹੇਠ ਡਰੇਨ ਦੀ ਸਫਾਈ ਕਰਵਾਈ ਗਈ। ਕਾਰਪੋਰੇਸ਼ਨ ਦੇ ਅਮਲੇ ਨੇ ਜੇ.ਸੀ.ਬੀ. ਮਸ਼ੀਨ ਦੀ ਮੱਦਦ ਨਾਲ ਡਰੇਨ ਦੀ ਸਫਾਈ ਦੇ ਕੰਮ ਨੂੰ ਨੇਪਰੇ ਚਾੜ੍ਹਿਆ। ਮੁਕੇਸ਼ ਭਾਟੀਆ ਅਤੇ ਉਹਨਾਂ ਦੀ ਧਰਮ ਪਤਨੀ ਪਿੰਕੀ ਭਾਟੀਆ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਕਈ ਸਾਲਾਂ ਤੋਂ ਡਰੇਨ ਦੀ ਸਫਾਈ ਨਾ ਹੋਣ ਕਰਕੇ ਕਾਫੀ ਗੰਦਗੀ ਜਮਾ ਹੋ ਗਈ ਸੀ ਅਤੇ ਬਰਸਾਤ ਵਿਚ ਪਾਣੀ ਓਵਰ ਫਲੋ ਹੋ ਕੇ ਸੜਕਾਂ ਤੇ ਆਉਂਦਾ ਸੀ ਜਿਸ ਨਾਲ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਸ ਬਾਰੇ ਵਿਧਾਇਕ ਧਾਲੀਵਾਲ ਨੂੰ ਜਾਣੂ ਕਰਵਾਉਂਦੇ ਹੋਏ ਡਰੇਨ ਦੀ ਸਫਾਈ ਕਰਵਾਉਣ ਅਪੀਲ ਕੀਤੀ ਗਈ ਸੀ ਜਿਹਨਾਂ ਨੇ ਤੁਰੰਤ ਕਾਰਪੋਰੇਸ਼ਨ ਨੂੰ ਇਸ ਬਾਰੇ ਨਿਰਦੇਸ਼ ਦਿੱਤਾ ਅਤੇ ਸਫਾਈ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਅਤੇ ਵਾਰਡ ਵਾਸੀਆਂ ਵਿਚ ਵੀ ਡਰੇਨ ਦੀ ਸਫਾਈ ਹੋਣ ਨਾਲ ਖੁਸ਼ੀ ਦੀ ਲਹਿਰ ਹੈ।