ਫਗਵਾੜਾ 13 ਜੂਨ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਡਾ. ਅੰਬੇਡਕਰ ਪਾਰਕ/ਭਵਨ ਪਲਾਹੀ ਗੇਟ ਵਿਖੇ ਫਰੀ ਕੋਰੋਨਾ ਵੈਕਸੀਨ ਟੀਕਾਕਰਣ ਕੈਂਪ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਅਤੇ ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਲਗਾਤਾਰ ਜਾਰੀ ਹੈ। ਅੱਜ ਐਤਵਾਰ ਦੇ ਦਿਨ ਵੀ 18 ਤੋਂ 44 ਸਾਲ ਦੀ ਉਮਰ ਦੇ 80 ਨਾਗਰਿਕਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ। ਮੁਕੇਸ਼ ਭਾਟੀਆ ਨੇ ਦੱਸਿਆ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਰੋਜਾਨਾ ਹੀ ਟੀਕਾਕਰਣ ਦਾ ਕੰਮ ਸੁਚੱਜੇ ਢੰਗ ਨੇਪਰੇ ਚਾੜਿਆ ਜਾ ਰਿਹਾ ਹੈ ਉਹਨਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਕੰਟਰੋਲ ਕਰਨ ਅਤੇ ਆਪਣੀ ਸਿਹਤ ਦੀ ਸੁਰੱਖਿਆ ਦੇ ਲਿਹਾਜ ਨਾਲ ਬਿਨਾ ਕਿਸੇ ਡਰ ਤੋਂ ਜਲਦੀ ਟੀਕਾਕਰਣ ਕਰਵਾਉਣ ਅਤੇ ਨਾਲ ਹੀ ਵਿਦੇਸ਼ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।