ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਅੱਜ ਵਾਲਮੀਕੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਪੜ ਲਿਖ ਕੇ ਪੁਰਾਣੀ ਰਵਾਇਤਾਂ ਨੂੰ ਤੋੜਦੇ ਹੋਏ ਅੱਗੇ ਆਉਣ ਅਤੇ ਇੱਕ ਬਦਲਵੇਂ ਸਿੱਖਿਅਤ ਸਮਾਜ ਦੀ ਸਥਾਪਨਾ ਵਿਚ ਯੋਗਦਾਨ ਦੇਣ ਉਹ ਅੱਜ ਸ਼੍ਰਿਸਟੀਕਰਤਾ ਕਰੁਣਾਸਾਗਰ ਭਗਵਾਨ ਵਾਲਮੀਕੀ ਜੀ ਦੇ ਪਰਕਾਸ਼ ਪੁਰਬ ਦੇ ਸੰਬੰਧ ਵਿਚ ਅਲੱਗ ਅਲੱਗ ਵਾਲਮੀਕੀ ਮੰਦਿਰਾ ਵਿਚ ਆਯੋਜਿਤ ਸਮਾਗਮਾਂ ਵਿਚ ਪੁੱਜੇ ਅਤੇ ਸ਼ੀਸ਼ ਨਿਵਾ ਕੇ ਅਸ਼ੀਰਵਾਦ ਲਿਆ ਇਸ ਮੌਕੇ ਉਨਾਂ ਸਾਰਿਆਂ ਨੂੰ ਵਧਾਈ ਦਿੰਦੇ ਝੰਡੇ ਚੜਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਉਨਾਂ ਕਿਹਾ ਕਿ ਭਗਵਾਨ ਵਾਲਮੀਕੀ ਇੱਕ ਅਦਭੁਤ ਪ੍ਰਤਿਭਾ ਦੇ ਮਾਲਕ ਤੇ ਪਰਕਾਸ਼ ਦੇ ਪੁੰਜ ਸਨ,ਜਿੰਨਾ ਨੇ ਸ਼੍ਰੀ ਰਾਮਾਇਣ ਵਰਗੇ ਗਰੰਥ ਦੀ ਰਚਨਾ ਭਗਵਾਨ ਰਾਮ ਜੀ ਦੀ ਜਨਮ ਤੋਂ ਕਈ ਸਾਲ ਪਹਿਲਾਂ ਹੀ ਲਿਖ ਦਿੱਤਾ ਸੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਬੰਦ ਕਰ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਸੀ,ਪਰ ਕੈਪਟਨ ਅਮਰੇਂਦਰ ਸਿੰਘ ਜਿੰਨਾ ਨੇ ਸਦੈਵ ਹੀ ਦਲਿਤ ਭਾਈਚਾਰੇ ਦੇ ਹਿਤਾਂ ਵੱਲ ਸੰਜੀਦਗੀ ਨਾਲ ਧਿਆਨ ਦਿੱਤਾ ਉਨਾਂ ਨੇ ਅੱਜ ਇਸ ਪਵਿੱਤਰ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਜਿਸ ਦੇ ਤਹਿਤ ਇਨਕਮ ਦਾ ਦਾਇਰਾ ਢਾਈ ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ ਸਰਕਾਰੀ ਦੇ ਨਾਲ ਨਾਲ ਗ਼ੈਰਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਲ ਕੀਤੇ ਜਾਣਗੇ ਪੰਜਾਬ ਸਰਕਾਰ ਉਨਾਂ ਦੀ ਰਹਿਨੁਮਾਈ ਹੇਠ ਹਮੇਸ਼ਾ ਹੀ ਸਮਾਜ ਦੀ ਭਲਾਈ ਲਈ ਤਤਪਰ ਹੈ ਉਨਾਂ ਦੱਸਿਆ ਕਿ ਇੱਕ ਦਲਿਤ ਬੱਚੀ ਨਾਲ ਜਬਰ ਜ਼ਿਨਾਹ ਕਰ ਉਸ ਦਾ ਕਤਲ ਕਰਨ ਦੇ ਮਾਮਲੇ ਵਿਚ ਯੂ ਪੀ ਸਰਕਾਰ ਦੀ ਤਰਜ਼ ਤੇ ਇਸ ਨੂੰ ਛਿਪਾਉਣ ਦੀ ਬਜਾਏ ਉਸੇ ਸ਼ਾਮ ਦੋਸ਼ੀ ਗਿਰਫਤਾਰ ਕਰ ਲਏ ਗਏ ਅਤੇ ਅਤੇ ਪੰਜਾਬ ਦਾ ਇਹ ਪਹਿਲਾ ਕੇਸ ਹੋਵੇਗਾ ਜਿਸ ਵਿਚ ਸਿਰਫ਼ 9 ਦਿਨ ਦੇ ਅੰਦਰ ਹੀ ਦੋਸ਼ੀਆਂ ਖ਼ਿਲਾਫ਼ ਚਲਾਨ ਅਦਾਲਤ ਵਿਚ ਦੇ ਦਿੱਤਾ ਅਤੇ ਉਨਾਂ ਨੂੰ ਛੇਤੀ ਹੀ ਸਜਾ ਸੁਣਾ ਦਿੱਤੀ ਜਾਵੇਗੀ ਅਲੱਗ ਅਲੱਗ ਮੰਦਿਰ ਕਮੇਟੀ ਪ੍ਰਬੰਧਕਾ ਨੇ ਸ.ਧਾਲੀਵਾਲ ਨੂੰ ਸਨਮਾਨਿਤ ਕੀਤਾ ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਜਿੱਲਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ, ਸਾਬਕਾ ਕੌਂਸਲਰ ਬੰਟੀ ਵਾਲੀਆ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਤਜਿੰਦਰ ਬਾਵਾ,ਜਗਜੀਤ ਬਿੱਟੂ,ਬੱਬਲੂ ਅਗਰਵਾਲ, ਸੌਰਭ ਜੋਸ਼ੀ,ਬੌਬੀ ਵੋਹਰਾ,ਅਮਰੇਂਦਰ ਸਿੰਘ ਪੀਏ ਵਿਧਾਇਕ,ਜੋਗਾ ਰਾਮ,ਕੁਲਵੰਤ ਰਾਏ ਕਾਲੀ,ਪਵਨ ਸੇਠੀ,ਧਰਮਵੀਰ ਸੇਠੀ,ਸਤੀਸ਼ ਸਲਹੋਤਰਾ,ਰਮੇਸ਼ ਜਾਰਡਨ,ਪੰਮ ਲਹੌਰੀਆ,ਵਿਕਰਮ ਬਘਾਨੀਆ, ਮਿੰਟਾਂ,ਬੌਬੀ,ਬੰਟੀ,ਰਮੇਸ਼ ਗਿੱਲ,ਸੁਭਾਸ਼ ਮੱਟੂ,ਵਿਸ਼ਾਲ ਸਲਹੋਤਰਾ,ਕ੍ਰਿਸ਼ਨ ਕੁਮਾਰ ਹੀਰੋ, ਤਰਲੋਕ ਕੁਮਾਰ,ਬੌਬੀ ਨਾਹਰ, ਮੌਨੂੰ ਚੌਧਰੀ ਆਦਿ ਸਮੇਤ ਭਾਰੀ ਗਿਣਤੀ ਵਿਚ ਸਮਾਜ ਦੇ ਲੋਕ ਮੌਜੂਦ ਸਨ