ਹੁਸ਼ਿਅਾਰਪੁਰ, 30 ਸਤੰਬਰ — ਹੁਸ਼ਿਅਾਰਪੁਰ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਦਾਖਲਿਅਾਂ ਸੰਬੰਧੀ ਅਹਿਮ ਮੀਟਿੰਗ ਹੁਸ਼ਿਅਾਰਪੁਰ ਵਿਖੇ ਹੋਈ I ਇਸ ਮੀਟਿੰਗ ਵਿੱਚ ਪੰਜਾਬ ਅੈਸ.ਸੀ. ਕਮਿਸ਼ਨ ਦੇ ਮੈਂਬਰ ਪ੍ਬਦਿਅਾਲ ਰਾਮਪੁਰ, ਅਧਿਅਾਪਕ ਪ੍ਤੀਨਿਧੀ ਲੈਕਚਰਾਰ ਗੁਰਿੰਦਰ ਸਿੰਘ ਕਡਿਅਾਣਾ, ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸੰਦੀਪ ਸੀਕਰੀ, ਪ੍ੋ.ਸਰਿਸ਼ਟੀ ਚੌਧਰੀ ਤੇ ਜੱਥੇਬੰਦੀ ਅਾਗੂ ਮਾਸਟਰ ਜਰਨੈਲ ਸਿੰਘ ਨੇ ਦੱਸਿਅਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਅਾੳੁਂਦੇ ਵਿਦਿਅਾਰਥੀਅਾਂ ਦੀ 3 ਸਾਲਾਂ ਦੇ ਇੰਜੀਨਰਿੰਗ ਡਿਪਲੋਮੇ ਦੀ ਕੁੱਲ ਫੀਸ ਸਿਰਫ 1700 ਰੁਪਏ ਹੈ ਤੇ ਇਸ ਲਈ ਵਿਦਿਅਾਰਥੀਅਾਂ ਨੂੰ ਇਸ ਦਾ ਵੱਧ ਤੌਂ ਵੱਧ ਲਾਭ ਲੈਣਾ ਚਾਹੀਦਾ ਹੈ I ਪੋ੍: ਸਰਿਸ਼ਟੀ ਚੌਧਰੀ ਨੇ ਇਲੈਕਟਰੋਨਿਕਸ ਤੇ ਕਮਿੳੂਨੀਕੇਸ਼ਨ ਇੰਜੀਨੀਅਰ ਦਾ ਕੋਰਸ ਕਰ ਕੇ ਸਰਕਾਰੀ ਨੌਕਰੀਅਾਂ ਪ੍ਾਪਤ ਕਰਨ ਸੰਬੰਧੀ ਜਾਣਕਾਰੀ ਦਿੱਤੀ I ਏਸ ਮੌਕੇ ਪ੍ਧਾਨ ਕਮਲਜੀਤ ਥਿੰਦ , ਕਸ਼ਮੀਰ ਲੱਧੜ, ਮਨਿੰਦਰ ਸਿੰਘ ਭੱਟੀ, ਡਾ. ਜਸਵੰਤ ਰਾਏ ਤੇ ਸਿੱਖਿਅਾ ਖੇਤਰ ਦੀਅਾਂ ਪ੍ਮੁੱਖ ਸ਼ਖਸ਼ੀਅਤਾਂ ਹਾਜਰ ਸਨ I