ਫਗਵਾੜਾ  (ਸ਼਼ਿਵ ਕੋੋੜਾ) :- ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਤੇ ਕਾਂਗਰਸੀ ਆਗੂ ਮੁਕੇਸ਼ ਭਾਟੀਆ ਤੇ ਉਹਨਾਂ ਦੀ ਧਰਮ ਪਤਨੀ ਪਿੰਕੀ ਭਾਟੀਆ ਦੇ ਯਤਨਾ ਸਦਕਾ ਸ਼ਹਿਰ ਦੇ ਵਾਰਡ ਨੰਬਰ 7 ਦੇ ਵੱਖ ਵੱਖ ਮੁਹੱਲਿਆਂ ਵਿਚ ਸਵੱਛਤਾ ਮੁਹਿਮ ਤਹਿਤ ਗਲੀਆਂ ਅਤੇ ਨਾਲੀਆਂ ਦੀ ਸਫਾਈ ਕਰਵਾਈ ਗਈ। ਇਸ ਦੌਰਾਨ ਸੈਨੀਟਰੀ ਸੁਪਰਵਾਈਜਰ ਕੁਲਵੰਤ ਰਾਏ ਦੀ ਦੇਖਰੇਖ ਹੇਠ ਕਾਰਪੋਰੇਸ਼ਨ ਫਗਵਾੜਾ ਦੇ ਦੋ ਦਰਜਨ ਤੋਂ ਵੱਧ ਸਫਾਈ ਸੇਵਕਾਂ ਨੇ ਵਾਰਡ ਦੀਆਂ ਗਲੀਆਂ ਤੇ ਨਾਲੀਆਂ ਦੀ ਸੁਚੱਜੇ ਢੰਗ ਨਾਲ ਸਫਾਈ ਕੀਤੀ। ਮੁਕੇਸ਼ ਭਾਟੀਆ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੇ ਕਮੀਸ਼ਨਰ ਸ੍ਰੀ ਰਾਜੀਵ ਵਰਮਾ ਸਮੇਤ ਕਾਰਪੋਰੇਸ਼ਨ ਦੇ ਸਫਾਈ ਸੇਵਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਵਾਰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਘਰ ਦੀ ਤਰ੍ਹਾਂ ਹੀ ਗਲੀਆਂ ਅਤੇ ਮੁਹੱਲਿਆਂ ਨੂੰ ਵੀ ਸਾਫ ਸੁਥਰਾ ਬਣਾ ਕੇ ਰੱਖਣ ਵਿਚ ਸਹਿਯੋਗ ਦੇਣ ਕਿਉਂਕਿ ਸਫਾਈ ਨਾਲ ਜਿੱਥੇ ਵਾਤਾਵਰਣ ਸ਼ੁੱਧ ਬਣਿਆ ਰਹਿੰਦਾ ਹੈ ਉੱਥੇ ਹੀ ਬਿਮਾਰੀਆਂ ਦਾ ਖਤਰਾ ਵੀ ਘੱਟਦਾ ਹੈ ਅਤੇ ਸਿਹਤ ਚੰਗੀ ਰਹਿੰਦੀ ਹੈ। ਮੁਕੇਸ਼ ਭਾਟੀਆ ਅਤੇ ਪਿੰਕੀ ਭਾਟੀਆ ਨੇ ਕਿਹਾ ਕਿ ਉਹਨਾਂ ਦਾ ਵਾਰਡ ਉਹਨਾਂ ਲਈ ਘਰ-ਪਰਿਵਾਰ ਦੀ ਤਰ੍ਹਾਂ ਹੈ। ਵਾਰਡ ਦੀ ਹਰ ਸਮੱਸਿਆ ਦਾ ਹਲ ਕਰਵਾਉਣਾ ਉਹਨਾਂ ਦੀ ਮੁਢਲੀ ਪ੍ਰਾਥਮਿਕਤਾ ਹੈ।