ਵਿਸ਼ਵ ਖੂਨ ਦਿਵਸ ਉੱਪਰ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਲਿਆ
ਗਿਆ “ਖੂਨਦਾਨ ਕਰਨ ਦਾ ਪ੍ਰਣ”
ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਮਿਤੀ 14, ਜੂਨ 2019 ਨੂੰ ਵਿਸ਼ਵ ਖੂਨ
ਦਾਤਾ ਦਿਵਸ ਮਨਾਇਆ ਗਿਆ। ਇਸ ਮਹੱਤਵਪੂਰਨ ਦਿਨ ਨੁੰ ਮਨਾੳਂੁਦਿਆਂ ਕਾਲਜ ਦੇ
ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਸਾਲ ਵਿੱਚ ਘੱਟੋਂ ਘੱਟ ਇੱਕ ਵਾਰ ਜਰੂਰ ਖੂਨ ਦਾਨ
ਕਰਨ ਦਾ ਪ੍ਰਣ ਲਿਆ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਇਸ ਮੌਕੇ ਸੰਬੋਧਿਤ
ਕਰਦਿਆ ਕਿਹਾ ਕਿ 14 ਜੂਨ ਦਾ ਇਹ ਦਿਨ ਪੂਰੇ ਵਿਸ਼ਵ ਵਿੱਚ ਖੂਨ ਦਾਤਾ ਦਿਵਸ ਵਜੋਂ
ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਨੂੰ ਉਜਾਗਰ ਕਰਦਿਆ ਉਹਨਾਂ ਨੇ ਕਿਹਾ
ਇਸ ਰਾਹੀ ਜਿਥੇ ਖੁੂਨ ਦਾਨ ਕਰਨ ਸੰਬੰਧੀ ਜਾਗਰੂਕਤਾਂ ਪੈਦਾ ਕੀਤੀ ਜਾਂਦੀ ਹੈ।
ਖੁਨਦਾਨ ਕਰਨ ਸੰਬੰਧੀ ਪ੍ਰੇਰਿਤ ਕਰਦਿਆਂ ਡਾ. ਨਵਜੋਤ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ
ਫਾਰ ਵਿਮਨ ਜਲੰਧਰ ਨੇ ਕਿਹਾ ਕਿ ਸਾਨੂੰ ਸਭ ਨੁੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ
ਅਸੀਂ ਨਿਯਮਿਤ ਤਰੀਕੇ ਨਾਲ ਖੁੂਨ ਦਾਨ ਕਰਕੇ ਮਰੀਜ਼ਾ ਦੀਆਂ ਜਿੰਦਗੀਆਂ ਬਚਾਉਣ ਵਿੱਚ
ਸਹਾਈ ਹੋਈਏ ਕਿੳਂੁਕਿ ਸਾਡੇ ਖੂਨ ਦੀ ਇੱਕ-ਇੱਕ ਬੂੰਦ ਕਿਸੇ ਦਾ ਜੀਵਨ ਬਚਾਉਣ ਦੇ
ਸਮਰੱਥ ਹੈ। ਉਹਨਾਂ ਨੇ ਖੂਨ ਦਾਨ ਰਾਹੀਂ ਖੂਨ ਦਾਤਾ ਦੀ ਸਿਹਤ ਨੂੰ ਹੋਣ ਵਾਲੇ
ਫਾਇਦਿਆ ਸੰਬੰਧੀ ਵੀ ਜਾਣਕਾਰੀ ਦਿੱਤੀ ।
ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਹ ਵੀ ਦੱਸਿਆ ਕਿ ਕਾਲਜ ਸਮੇਂ ਸਮੇਂ ਤੇ ਖੂਨਦਾਨ
ਕੈਂਪਾਂ ਨੁੰ ਆਯੋਜਿਤ ਕਰਵਾਉਦਾ ਰਹਿੰਦਾ ਹੈ।