ਫਗਵਾੜਾ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਦੇ ਹਰਿਆਵਲ ਦਸਤੇ ਅਤੇ ਇਨਰਵੀਲ ਕਲੱਬ ਸਾਊਥ ਈਸਟ ਵਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਵਿਸ਼ਵ ਮਹਿਲਾ ਦਿਵਸ ਮੌਕੇ ਸਮਾਗਮ ਵਿੱਚ ਫਗਵਾੜਾ ਦੀਆਂ ਉਹਨਾ ਪੰਜ ਮਹਿਲਾਵਾਂ, ਜਿਹਨਾ ਨੇ ਆਪਣੇ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਨੂੰ ਸੀਨੀਅਰ ਸਿੰਟਿਜ਼ਨ ਹੋਮ ਖੇੜਾ ਰੋੜ ਫਗਵਾੜਾ ਵਿਖੇ 7 ਮਾਰਚ 2021, 11 ਵਜੇ ਸਵੇਰੇ ਸਨਮਾਨਿਤ ਕੀਤਾ ਜਾਵੇਗਾ। ਇਹਨਾ ਮਹਿਲਾਵਾਂ ਵਿੱਚ ਪ੍ਰਸਿੱਧ ਸਮਾਜ ਸੇਵਿਕਾ ਬੰਸੋ ਦੇਵੀ ਸਾਬਕਾ ਲੈਕਚਰਾਰ, ਡਾ: ਭੁਪਿੰਦਰ ਕੌਰ ਸਾਬਕਾ ਮੁੱਖੀ ਪੰਜਾਬੀ ਵਿਭਾਗ, ਡਾ: ਸੁਲਬਾ ਸਿੰਗਲਾ ਦੇ ਨਾਮ ਵੀ ਸਨਮਾਨਿਤ ਮਹਿਲਾਵਾਂ ਵਿੱਚ ਸ਼ਾਮਲ ਹਨ। ਇਹ ਜਾਣਕਾਰੀ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਇਨਰ ਵੀਲ ਕਲੱਬ ਦੇ ਪ੍ਰਧਾਨ ਸ੍ਰੀਮਤੀ ਸੰਤੋਸ਼ ਕੁਮਾਰੀ ਨੇ ਦਿੱਤੀ ।