ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਵਿਰੁੱੱਧ ਬਣੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ 27 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਐਸੋਸਿਏਸ਼ਨਾਂ ਜਿਸ ਵਿਚ ਜਲੰਧਰ ਟੂ ਵੀਲਰ ਡੀਲਰਜ਼ ਐਸੋਸੀਏਸ਼ਨ ਜੀਟੀ ਰੋਡ ਪ੍ਰਧਾਨ ਕਮਲ ਮੋਹਨ ਚੋਹਾਨ ਟਾਇਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਫਗਵਾੜਾ ਗੇਟ ਇਲੈਕਟ੍ਰੋਨਿਕ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਹਰਪ੍ਰੀਤ ਸਿੰਘ ਲਵਲੀ ਜਸਪਾਲ ਸਿੰਘ ਫਲੋਰਾ ਬਲਬੀਰ ਸਿੰਘ,ਫਗਵਾੜਾ ਗੇਟ ਇਲੈਕਟ੍ਰੀਕਲ ਸੁਸਾਇਟੀ ਦੇ ਪ੍ਰਧਾਨ ਅਮਿਤ ਸਹਿਗਲ, ਸ਼ੇਖਾਂ ਬਾਜ਼ਾਰ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਬਿੰਦਰਾ ਹਰਪ੍ਰੀਤ ਸਿੰਘ ਰੋਬਿਨ ਪਰ ਗੁਰੂ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਜਗਮੋਹਨ ਸਿੰਘ ਕਾਕਾ ਉਲਡ ਟਾਇਰ ਮਾਰਕਿਟ ਦੇ ਪ੍ਰਬਜੋਤ ਸਿੰਘ ਖਾਲਸਾ ਜਥੇਦਾਰ ਅਮਰ ਸਿੰਘ ਪ੍ਰਧਾਨ ਕਾਜ਼ੀ ਮੰਡੀ
ਆਦਿ ਸ਼ਾਮਲ ਸਨ ਇਕ ਜ਼ਰੂਰੀ ਇਕੱਤਰਤਾ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹੱਲਾ ਵਿਖੇ ਹੋਈ ਜਿਸ ਵਿਚ ਭਾਰਤੀ ਕਿਸਾਨ ਯੁਨੀਅਨ ਰਾਜੇਵਾਲ ਜਲੰਧਰ ਦੇ ਪ੍ਰਮੁੱਖ ਆਗੂ ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਜ਼ਿਲਾ ਯੂਥ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਬਲਬੀਰ ਸਿੰਘ ਸਹਿਮ ਸੱਕਤਰ ਅਬਿੰਦਰ ਸਿੰਘ ਸੰਸਾਰਪੁੁਰ ਅਮਰਜੀਤ ਸਿੰਘ ਅਮਰੀਕ ਸਿੰਘ ਮੋਹਨ ਸਿੰਘ ਫੌਜੀ ਸੋਨੀ ਸਹਿਮ
ਸ਼ਾਮਲ ਹੋਏ ਜਿਸ ਵਿਚ ਸਾਰੀਆਂ ਐਸੋਸਿਏਸ਼ਨਾਂ ਵੱਲੋਂ ਸਰਬ ਸੰਮਤੀ ਨਾਲ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਕੇ ਐਸੋਸੀਏਸ਼ਨ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਮੀਟਿੰਗ ਵਿਚ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਗੁਰਿੰਦਰ ਸਿੰਘ ਮਝੈਲ ਵਿੱਕੀ ਖਾਲਸਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 27 ਨੂੰ ਭਾਰਤ ਬੰਦ ਕਰਕੇ ਕਿਸਾਨ ਵੀਰਾਂ ਦਾ ਸਾਥ ਦਿਓ ਉਸ ਦਿਨ ਸਵੇਰੇ 6 ਵਜੇ ਪੀ ਏ ਪੀ ਚੌਂਕ ਜਿੱਥੇ ਸ਼ਾਮ 4 ਵਜੇ ਤੱਕ ਧਰਨਾ ਦਿੱਤਾ ਜਾਵੇਗਾ ਅਤੇ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਅਤੇ ਐਸੋਸੀਏਸ਼ਨਾਂ ਵੱਲੋਂ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਸਾਢੇ ਨੌਂ ਵਜੇ ਇਕੱਤਰ ਹੋਇਆ ਜਾਵੇਗਾ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ ਜਾਵੇਗੀ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ ਹਰਪ੍ਰੀਤ ਸਿੰਘ ਰੋਬਿਨ ਰਾਜਪਾਲ ਸਿੰਘ ਸਤਵੰਤ ਸਿੰਘ ਮੁੱਧੜ ਜਮਸ਼ੇਰ ਸਿਮਰਨ ਬਾਵਾ ਆਦਿ ਸਾਮਿਲ ਸਨ।