ਫਗਵਾੜਾ 12 ਮਈ (ਸ਼਼ਿਵ ਕੋੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਕੋਵਿਡ-19 ਫਤਿਹ ਕਿੱਟਾਂ ਅਤੇ ਰਾਸ਼ਨ ਸਮੱਗਰੀ ਪਹੁੰਚਾਉਣ ਦਾ ਸਿਲਸਿਲਾ ਜੰਗੀ ਪੱਧਰ ਤੇ ਜਾਰੀ ਹੈ। ਅੱਜ ਵੀ ਕਰੋਨਾ ਸਬੰਧੀ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਨੇਕਾਂ ਮੁਹੱਲਿਆਂ ਵਿਚ ਲੋੜਵੰਦਾਂ ਨੂੰ ਘਰੋਂ-ਘਰੀਂ ਰਾਹਤ ਪਹੁੰਚਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਕਪੂਰਥਲਾ ਲਈ ਗਠਿਤ ਕੰਟ੍ਰੋਲ ਰੂਮ ਕਮੇਟੀ ਦੇ ਮੈਂਬਰ ਵੀ ਹਨ, ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਮੁਹੱਲਾ ਉਂਕਾਰ ਨਗਰ, ਗੁਰੂ ਤੇਗ ਬਹਾਦਰ ਨਗਰ ਟਿੱਬੀ, ਅਰਬਨ ਅਸਟੇਟ ਅਤੇ ਸੀ.ਆਰ.ਪੀ. ਕਲੋਨੀ, ਭਗਤਪੁਰਾ, ਬਾਬਾ ਗਧੀਆ ਤੇ ਪੰਜ ਮੰਦਰੀ ਆਦਿ ਖੇਤਰ ਦੇ ਕੋਰੋਨਾ ਪਾਜਿਟਿਵ ਮਰੀਜਾਂ ਨੂੰ ਫਤਿਹ ਕਿੱਟਾਂ ਦਿੱਤੀਆਂ ਗਈਆਂ। ਫਤਿਹ ਕਿੱਟ ਵਿਚ ਆਕਸੀ ਮੀਟਰ, ਥਰਮਾ ਮੀਟਰ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਆਦਿ ਹਨ ਜਦਕਿ ਰਾਸ਼ਨ ਕਿੱਟ ਵਿਚ ਰਸੋਈ ਦਾ ਰੋਜਾਨਾ ਵਰਤੋਂ ਵਾਲਾ ਸਮਾਨ ਹੈ। ਉਹਨਾਂ ਦੱਸਿਆ ਕਿ ਇਹ ਸੇਵਾ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਮਰੀਜਾਂ ਦੇ ਪਰਿਵਾਰਾਂ ਵਲੋਂ ਕੰਟ੍ਰੋਲ ਰੂਮ ਹੈਲਪ ਲਾਈਨ ਨੰਬਰ ਉਪਰ ਫੋਨ ਕਰਨ ਤੋਂ ਬਾਅਦ ਘਰ-ਘਰ ਜਾ ਕੇ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਚ ਕੋਰੋਨਾ ਪ੍ਰਭਾਵਿਤ ਕੋਈ ਵੀ ਲੋੜਵੰਦ ਮਰੀਜ ਜਾਂ ਉਸਦਾ ਪਰਿਵਾਰ ਸਹਾਇਤਾ ਲਈ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਫੋਨ ਕਰਕੇ ਸੰਪਰਕ ਕਰ ਸਕਦਾ ਹੈ। ਲੋੜਵੰਦਾਂ ਨੂੰ ਆਕਸੀਜਨ ਅਤੇ ਐਂਬੁਲੈਂਸ ਦੀ ਸੇਵਾ ਦਾ ਪ੍ਰਬੰਧ ਵੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਟੀਚਾ ਇਸ ਮੁਸ਼ਕਲ ਘੜੀ ਵਿਚ ਹਰ ਲੋੜਵੰਦ ਮਰੀਜ ਨੂੰ ਲੋਡੀਂਦੀ ਸਹਾਇਤਾ ਪਹੁੰਚਾਉਣ ਦਾ ਹੈ ਜਿਸ ਨੂੰ ਕਾਂਗਰਸੀ ਵਰਕਰਾਂ ਵਲੋਂ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਗੁਰਪ੍ਰੀਤ ਕੌਰ, ਵਰੁਣ ਬੰਗੜ ਚਕ ਹਕੀਮ, ਮਨਜੋਤ ਸਿੰਘ ਤੇ ਨਵੀਨ ਬੰਗੜ, ਬਲਜੀਤ ਸਿੰਘ ਤੇ ਮੋਨੂੰ ਸਰਵਟਾ ਨੇ ਵੀ ਸੇਵਾ ਭਾਵਨਾ ਨਾਲ ਯੋਗਦਾਨ ਪਾਇਆ।