ਫਗਵਾੜਾ 16 ਜੂਨ (ਸ਼ਿਵ ਕੋੜਾ) ਸ਼੍ਰੋਮਣੀ ਅਕਾਲੀ ਦਲ ਬਸਪਾ ਸਮਝੌਤੇ ਤੋਂ ਬਾਅਦ ਕੁੱਝ ਸੀਟਾਂ ਦੀ ਵੰਡ ਨੂੰ ਲੈ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਵੱਲੋਂ ਕੀਤੀਆਂ ਗਈਆ ਟਿੱਪਣੀਆਂ ਲਈ ਅਕਾਲੀ-ਬਸਪਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਫਗਵਾੜਾ ਵਿਚ ਬਸਪਾ ਵੱਲੋਂ ਸੀਨੀਅਰ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਦੀ ਅਗਵਾਈ ਵਿਚ ਰਵਨੀਤ ਬਿੱਟੂ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਭਾਈਵਾਲ ਪਾਰਟੀ ਸ਼ੋਮਣੀ ਅਕਾਲੀ ਦਲ ਨੇ ਜ਼ੋਰ ਸ਼ੋਰ ਨਾਲ ਸ਼ਿਰਕਤ ਕੀਤੀ। ਪੰਜਾਬ ਦੇ ਰਾਜਪਾਲ ਦੇ ਨਾਮ ਤੇ ਐਸਡੀਐਮ ਫਗਵਾੜਾ ਨੂੰ ਦਿੱਤੇ ਮੰਗ ਪੱਤਰ ਵਿਚ ਬਸਪਾ ਅਕਾਲੀ ਦਲ ਨੇ ਗੱਠਜੋੜ ਵੱਲੋਂ ਬਸਪਾ ਖਾਤੇ ਛੱਡੀਆਂ ਸੀਟਾਂ ਵਾਰੇ ਕੀਤੀ ਗਈ ਟਿੱਪਣੀ ਨੂੰ ਅੱਤ ਨਿੰਦਣਯੋਗ ਅਤੇ ਸ਼ਰਮਨਾਕ ਦੱਸਿਆ ਗਿਆ ਜਿਸ ਵਿਚ ਕਿਹਾ ਹੈ ਕਿ ਅਕਾਲੀ ਦਲ ਨੇ ਦੋ ਪਵਿੱਤਰ ਸੀਟਾ ਆਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਬਸਪਾ ਨੂੰ ਦੇਣ ਵੱਲ ਇਸ਼ਾਰਾ ਕੀਤਾ ਗਿਆ। ਜਿਸ ਦਾ ਮਤਲਬ ਸਿਧਾ ਸਿੱਧਾ ਇਹ ਨਿਕਲਦਾ ਹੈ ਕਿ ਐਸ.ਸੀ. ਵਰਗ ਵੱਲੋਂ ਇੱਥੇ ਲੜਨ ਨਾਲ ਇਹ ਸੀਟਾਂ ਅਪਵਿੱਤਰ ਹੋ ਜਾਣਗੀਆਂ। ਉਨਾਂ ਕਿਹਾ ਕਿ ਇਹ ਟਿੱਪਣੀ ਕਾਂਗਰਸੀ ਐਮ.ਪੀ. ਬਿੱਟੂ ਅਤੇ ਉਸ ਦੀ ਪਾਰਟੀ ਦੀ ਦਲਿਤਾਂ ਪ੍ਰਤੀ ਸੌੜੀ ਸੋਚ ਦਾ ਸਾਫ਼ ਸਬੂਤ ਹੈ। ਕਾਂਗਰਸ ਪਾਰਟੀ ਕਦੇ ਵੀ ਦਲਿਤਾਂ ਦੀ ਤਰੱਕੀ ਵੇਖ ਕੇ ਖ਼ੁਸ਼ ਨਹੀਂ ਹੋ ਸਕਦੀ ਹੈ। ਪਰ ਅਕਾਲੀ ਦਲ ਦੇ ਸੁਪਰੀਮੋ ਸ.ਸੁਖਬੀਰ ਸਿੰਘ ਬਾਦਲ ਨੇ ਸਰਕਾਰ ਬਣਨ ਤੇ ਦਲਿਤ ਨੇਤਾ ਨੂੰ ਪੰਜਾਬ ਦਾ ਉਪ ਮੁੱਖਮੰਤਰੀ ਬਣਾਏ ਜਾਣ ਦੀ ਗੱਲ ਕਹਿ ਕੇ ਦਲਿਤਾਂ ਦਾ ਮਾਨ ਵਧਾਇਆ ਹੈ ਅਤੇ ਮਾਨਸ ਕੀ ਜਾਤ ਸਭੈਂ ਏਕੋ ਪਹਿਚਾਨਵੋਂ ਦੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਹੀ ਹੈ। ਇਨਾਂ ਨੇ ਕਿਹਾ ਕਿ ਬਿੱਟੂ ਦੇ ਖ਼ਿਲਾਫ਼ ਐਸਸੀ ਐਸਟੀ ਐਕਟ ਅਧੀਨ ਮਾਮਲਾ ਦਰਜ਼ ਕੀਤਾ ਜਾਵੇ। ਇਸ ਨੂੰ ਸਲਾਖ਼ਾ ਪਿੱਛੇ ਬੰਦ ਕੀਤਾ ਜਾਵੇ। ਅਜਿਹੀ ਸੋਚ ਦੇ ਮਾਲਕ ਲੀਡਰ ਕਿਸੇ ਵੀ ਕੀਮਤ ਤੇ ਸਮਾਜ ਦਾ, ਦੇਸ਼ ਦਾ ਭਲਾ ਨਹੀਂ ਕਰ ਸਕਦੇ। ਇਨਾਂ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮੰਗ ਤੇ ਗੋਰ ਕਰਦੇ ਹੋਏ ਐਮ.ਪੀ. ਬਿੱਟੂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ਼ ਕਰਨ ਦੀ ਕਾਰਵਾਈ ਨਾਂ ਕੀਤੀ ਦਾ ਸ਼ੋਮਣੀ ਅਕਾਲੀ ਦਲ ਅਤੇ ਬਸਪਾ ਮਿਲ ਕੇ ਤੇਜ਼ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਸੜਕਾਂ ਤੇ ਉੱਤਰੇਗੀ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਸ. ਰਣਜੀਤ ਸਿੰਘ ਖੁਰਾਨਾ ਸਾਬਕਾ ਡਿਪਟੀ ਮੇਅਰ ਫਗਵਾੜਾ, ਪ੍ਰਿਤਪਾਲ ਸਿੰਘ ਮੰਗਾ, ਚਿਰੰਜੀ ਲਾਲ ਪ੍ਰਧਾਨ ਬਸਪਾ ਫਗਵਾੜਾ, ਲੇਖ ਰਾਜ ਜਮਾਲਪੁਰੀ,ਪਵਨ ਸੇਠੀ ਪ੍ਰਧਾਨ ਭਾਵਧਸ,ਮਨੋਹਰ ਜਖੂ, ਸੁਖਬੀਰ ਸਿੰਘ ਕਿਨੜਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਮੁਖ ਸਿੰਘ ਚਾਨਾ , ਝਿਰਮਰ ਸਿੰਘ ਭਿੰਡਰ, ਅਮਰਜੀਤ ਖਲਵਾੜਾ, ਬਲਵੀਰ ਬਿੱਟੂ ਖਲਵਾੜਾ, ਬਲਵਿੰਦਰ ਬੋਧ, ਇੰਜ.ਪ੍ਰਦੀਪ ਮੱਲ, ਅਮਰਜੀਤ ਖੁਤਣ, ਪਰਮਿੰਦਰ ਬੋਧ,ਅਰੁਣ ਸੁਮਨ,ਪੁਰਸ਼ੋਤਮ ਖੇੜਾ,ਪ੍ਰਦੀਪ ਕੁਮਾਰ, ਗੁਰਮੀਤ ਸੁਨੜਾ,ਅਸ਼ੋਕ ਰਾਮਪੁਰਾ, ਸੁਰਿੰਦਰ ਢੰਡਾਂ, ਅਮਰ ਬਸਰਾ, ਅਮ੍ਰਿਤ ਚਾਨਾ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਤਰਨਜੀਤ ਸਿੰਘ ਚਾਨਾ, ਹਰਜੋਤ ਪਾਹਵਾ, ਪੰਕਜ ਸੌਰਭ, ਸੰਨੀ ਵਡਵਾਲ, ਹਨੀ, ਅਮਰਜੀਤ ਸਿੰਘ, ਬਲਵੀਰ ਸਿੰਘ, ਮਨੋਜ, ਵੈਬਨ ਸ਼ਰਮਾ,ਯਸ਼ਪਾਲ,ਗੁਰਬਖ਼ਸ਼ ਸਿੰਘ ਪਨੇਸਰ ਆਦਿ ਹਾਜ਼ਰ ਸਨ।