ਜਲੰਧਰ (ਨਿਤਿਨ ਕੌੜਾ ) :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ.ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਕਲ ਦੀ ਨਿਗਮ ਹਾਉਸ ਦੀ ਮੀਟਿੰਗ ‘ਜ਼ਿੰਦਾਬਾਦ-ਮੁਰਦਾਬਾਦ’ ਦੀ ਸਿਆਸਤ ਦੀ ਭੇਂਟ ਚੜ੍ਹ ਗਈ ।ਸ਼ਹਿਰ ਦੇ ਅਸਲ ਮੁੱਦੇ ਤੇ ਸਮਸਿਆਵਾਂ ਬਰਸਾਤ ਦੇ ਦਿਨਾਂ ਵਿੱਚ ਸ਼ਹਿਰ ਵਿਚ ਜਲ ਭਰਵਾ,ਸੀਵਰੇਜ ਦੀ ਸਫ਼ਾਈ,ਸ਼ਹਿਰ ਵਿੱਚ ਕੀਤੀ ਜਾਣ ਵਾਲੀ ਫ਼ੌਗਿੰਗ,ਸਫ਼ਾਈ ਵਿਵਸਥਾ ਤੇ ਨਗਰ ਨਿਗਮ ਵਿੱਚ ਫੇਲ ਭਰਿਸ਼ਟਾਚਾਰ ਦੇ ਮੁਦਿਆਂ ਬਾਰੇ ਵਿਚਾਰ ਕਰਨ ਤੇ ਉਹਨਾਂ ਦੇ ਹਲ ਕਰਨ ਦੀ ਥਾਂ ਮੋਦੀ ਜ਼ਿੰਦਾਬਾਦ-ਮੁਰਦਾਬਾਦ ਤੇ ਕੈਪਟਨ ਜ਼ਿੰਦਾਬਾਦ-ਮੁਰਦਾਬਾਦ ਦੀ ਸਿਆਸਤ ਹੀ ਖੇਡੀ ਗਈ ।ਇਸਦੇ ਬਾਵਜੂਦ ਉਨ੍ਹਾਂ ਦੀ ਧਰਮਪਤਨੀ ਜਸਪਾਲ ਕੌਰ ਭਾਟੀਆ ਨੇ ਸ਼ਹਿਰ ਦੇ ਇਹਨਾਂ ਮੁਦਿਆਂ ਪ੍ਰਤੀ ਆਵਾਜ਼ ਬੁਲੰਦ ਕੀਤੀ ਤੇ ਸੁਣਵਾਈ ਨਾਂ ਹੋਣ ਤੇ ਏਜੰਡਾ ਰੋਕਕੇ ਮਾਇਕ ਚੁੱਕ ਕੇ ਸ਼ਹਿਰ ਦੀਆਂ ਸਮਸਿਆਵਾਂ ਵਲ ਧਿਆਨ ਦਵਾਇਆ ਤੇ ਜ਼ੀਰੋ ਆਵਰ ਦਾ ਫਾਇਦਾ ਉਠਾਇਆ।