ਫਗਵਾੜਾ 9 ਅਗਸਤ (ਸ਼ਿਵ ਕੋੜਾ) ਸ਼ਿਵ ਸੈਨਾ ਬਾਲ ਠਾਕਰੇ ਦੀ ਫਗਵਾੜਾ ਸ਼ਾਖਾ ਵਲੋਂ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਮੀਟਿੰਗ ਟਰਾਂਸਪੋਰਟ ਸੈਲ ਦੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਸਥਾਨਕ ਐਨ.ਆਰ.ਆਈ. ਕਲੋਨੀ ‘ਚ ਕੀਤੀ ਗਈ। ਮੀਟਿੰੰਗ ਵਿਚ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਰਾਜਾ ਨੂੰ ਵਾਰਡ ਨੰਬਰ 7 ਦਾ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਮੋਂਟੀ, ਜੋਨੀ, ਦੀਪਾ, ਜਤਿਨ, ਅੰਜੂ ਤੇ ਜੈ ਰਾਮ ਸ਼ਰਮਾ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਕਰਵਾਇਆ ਗਿਆ। ਕਮਲ ਸਰੋਜ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਲੋਂ ਦਿੱਤੇ ਸਲੋਗਨ ‘ਸ਼ਿਵ ਸੈਨਾ ਆਪਕੇ ਦਵਾਰ’ ਤਹਿਤ ਇਹ ਮੀਟਿੰਗ ਰੱਖੀ ਗਈ ਸੀ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸ਼ਹਿਰ ਦੇ ਹਰ ਵਾਰਡ ਵਿਚ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਅਤੇ ਸ਼ਿਵ ਸੈਨਾ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਸਮੂਹ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸ਼ਿਵ ਸੈਨਾ ਵਿਚ ਸ਼ਾਮਲ ਹੋ ਕੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਉਧਵ ਠਾਕਰੇ ਦੇ ਹੱਥ ਮਜਬੂਤ ਕਰਨ। ਇਸ ਮੌਕੇ ਸ਼ਮਸ਼ੇਰ ਭਾਰਤੀ, ਮਾਣਿਕ ਚੰਦ, ਸ਼ੰਮੀ, ਸੰਜੇ, ਵਿਪਨ, ਸ਼ਾਮਾ ਆਦਿ ਹਾਜਰ ਸਨ।