ਜਲੰਧਰ :- ਅੱਜ ਮਲਵਿੰਦਰ ਸਿੰਘ ਲੱਕੀ ਡਾਇਰੈਕਟਰ ਪੰਜਾਬ ਅਤੇ ਸਾਥੀਆਂ ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮਲਵਿੰਦਰ ਸਿੰਘ ਲੱਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਅਤੇ ਚੇਅਰਮੈਨ ਅਮਰਜੀਤ ਟਿੱਕਾ ਵੱਲੋ ਸ਼ਹੀਦ ਨੂੰ ਯਾਦ ਕੀਤਾ। ਇਸ ਮੌਕੇ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਸ਼ਹੀਦ ਨੂੰ ਸੱਚੀ ਸ਼ਰਧਾਜਲੀ ਇਹ ਹੋਵੇਗੀ ਕਿ ਅਸੀਂ ਨਸ਼ਾ ਤਿਆਗੀਏ, ਵਾਤਾਵਰਨ ਨੂੰ ਬਚਾਈਏ, ਨਦੀਆਂ ਨਾਲਿਆਂ ਨੂੰ ਸਾਫ ਰੱਖੀਏ ਅਤੇ ਜਮੀਨ ਨੂੰ ਜ਼ਹਿਰਲੀ ਹੋਣ ਤੋਂ ਬਚਾ ਕੇ ਨਵੀ ਪੀੜੀ ਲਈ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਕਰੋਨਾ ਮਹਾਮਾਰੀ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋ ਦਿਤੇ ਨਿਰਦੇਸ਼ਾ ਅਨੁਸਾਰ ਮਾਸਕ ਪਾਈਏ ਤੇ ਦੂਸਰਿਆਂ ਦਾ ਖਿਆਲ ਰੱਖੀਏ। ਇਸ ਮਲਵਿੰਦਰ ਸਿੰਘ ਲੱਕੀ ਡਾਇਰੈਕਟਰ ਪੰਜਾਬ, EX ਕੋਲਸਰ ਬਲਬੀਰ ਸਿੰਘ ਪੁਰੇਵਾਲ, ਸ਼੍ਰੀ ਕ੍ਰਿਸ਼ਨ, ਮਾਸਟਰ ਮੋਹਨ ਸਿੰਘ, ਬਲਦੇਵ ਰਾਜ ਵਿਰਦੀ, ਬਲਬੀਰ ਸਾਬੀ, ਕਰਨੈਲ ਸਿੰਘ ਭਾਟੀਆ ਹਾਜਰ ਸਨ।