ਜਲੰਧਰ   :ਮੀਰੀ ਪੀਰੀ ਸ਼ਸਤਰਧਾਰਨ ਦਿਵਸ ਨੂੰ ਸਮਰਪਿਤ ਖਾਲਸਾਈ ਸ਼ਸਤਰ ਮਾਰਚ ਜੋ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਰਿਹਾ ਹੈ। ਵਿੱਚ ਸ਼ਹੀਦ ਭਗਤ ਸਿੰਘ ਯੂੱਥ ਕਲੱਬ ਦੇ ਮੈਂਬਰ ਆਪਨੇ ਸਾਥੀਆਂ ਸਮੇਤ ਬਾਵਰਦੀ ਬਸੰਤੀ ਪੱਗਾ ਅਤੇ ਚਿਟੇ ਕੁੜਤੇ ਪਜਾਮੇ ਨਾਲ ਸਾਮਿਲ ਹੋਣਗੇ। ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ਨੇ ਕਲੱਬ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਬੋਲਦਿਆ ਦਸਿਆ ਕਿ ਸਾਡੀ ਕਲੱਬ ਦਸੰਬਰ 2012 ਤੋਂ ਸਮਾਜ ਭਲਾਈ ਦੇ ਕੰਮਾ ਵਿੱਚ ਲਗੀ ਹੋਈ ਹੈ, ਅਸੀ ਸਿੱਖ ਤਾਲਮੇਲ ਕਮੇਟੀ ਵਲੋਂ ਹਰ ਸਾਲ ਜੋ ਸ਼ਸਤਰ ਮਾਰਚ ਕਢਿਆ ਜਾੰਦਾ ਹੈ। ਸਾਡੇ ਮੈਂਬਰ ਹਰ ਸਾਲ ਸ਼ਸਤਰ ਮਾਰਚ ਵਿੱਚ ਵੱਧ ਚੜਕੇ ਸਾਮਿਲ ਹੁੰਦੇ ਹਨ। ਇਸ ਵਾਰ ਵੀ ਸਾਡੇ ਸਮੁੱਚੇ ਮੈਂਬਰ ਵਡੇ ਕਾਫਲੇ ਨਾਲ ਸ਼ਸਤਰ ਮਾਰਚ ਵਿੱਚ ਸਾਮਿਲ ਹੌਣਗੇ। ਇਸ ਮੋਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਗੁਰਵਿੰਦਰ ਸਿੰਘ ਸਿੱਧੂ, ਪ੍ਰਬਜੋਤ ਸਿੰਘ ਖਾਲਸਾ,ਗੁਰਜੀਤ ਸਿੰਘ ਸਤਨਾਮੀਆ,ਗੁਰਦੀਪ ਸਿੰਘ ਲੱਕੀ,ਵਿੱਕੀ ਸਿੰਘ ਖਾਲਸਾ ਪਹੁੰਚੇ ਹੋਏ ਸਨ।ਇਸ ਮੋਕੇ ਤੇ ਉਹਨਾਂ ਨੇ ਕਿਹਾ ਸ਼ਸਤਰ ਮਾਰਚ ਵਿੱਚ ਵੱਖ-ਵੱਖ ਸੰਪਰਦਾਵਾਂ,ਗਤੱਕਾ ਅਖਾੜੇ,ਸ਼ਸਤਰਾ ਨਾਲ ਸਜੀ ਹੋਈ ਗੱਡੀ ਸ਼ਸਤਰ ਮਾਰਚ ਵਿੱਚ ਚਾਰ ਚੱਨ ਲਗਾਉਗੀ।
ਇਸ ਮੋਕੇ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਗੁਰਪ੍ਰੀਤ ਸਿੰਘ, ਮਨਦੀਪ ਸੈਣੀ, ਮਨਦੀਪ ਸਿੰਘ, ਹਿੰਮਤ ਬਾਵਾ,ਸੌਰਭ ਸ਼ਰਮਾ,ਐਂਡੀ ਪਵਾਰ,ਵਿਸ਼ਵਪ੍ਰੀਤ ਸਿੰਘ,ਰਾਜੇਸ਼,ਮਨਪ੍ਰੀਤ ਸਿੰਘ,ਸੰਜੂ, ਰਾਹੁਲ,ਸੁਖਵਿੰਦਰ ਸਿੰਘ, ਅਮਨ ਵਿਰਦੀ, ਨਵੀਨ ਸੇਠੀ, ਕਮਲਜੀਤ ਸਿੰਘ,ਅਤੇ ਮੁਹੰਮਦ ਪਹੁੰਚੇ ਹੋਏ ਸਨ