ਜਲੰਧਰ: (ਝਲਮਣ ਸਿੰਘ ਦੀ ਵਿਸ਼ੇਸ਼ ਰਿਪੋਰਟ)  ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਇਕ ਹੋਰ ਰਿਸ਼ਵਤਖੋਰ ਸ਼ਾਹਕੋਟ ਥਾਣੇ ਦੇ ਪੁਲੀਸ ਮੁਲਾਜ਼ਮ ਨੂੰ ਰੰਗੇ ਹੱਥੀਂ ਪੰਜ ਹਜ਼ਾਰ ਰਿਸ਼ਵਤ ਲੈਂਦਿਆਂ ਫੜਾਇਆ ਜਿਹੜਾ ਮੁਲਾਜ਼ਮ ਫੜਿਆ ਗਿਆ ਹੈ ਉਸ ਦਾ ਨਾਮ ਜਗੀਰ ਸਿੰਘ ਹੈ ਇਹ ਸ਼ਾਹਕੋਟ ਥਾਣੇ ਵਿਚ ਪੰਜਾਬ ਹੋਮਗਾਰਡ ਦਾ ਪਲਟੂਨ ਕਮਾਂਡਰ ਹੈ ਜੋ ਕਿ ਆਪਣੇ ਛੋਟੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ