ਜਲੰਧਰ : ਸ਼ਹੀਦ ਭਾਈ ਮਨਿ ਸਿੰਘ ਜੀ ਜਿਨ੍ਹਾਂ ਨੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਆ ਕੇ ਸੇਵਾ ਆਰੰਭ ਕੀਤੀ, ਫਿਰ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਸੇਵਾਵਾਂ ਨਿਭਾਇਆ, ਨਾਵੈ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹਿ ਕੇ ਸੇਵਾ ਕਰਦੇ ਰਹੇ। ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਗੁਟਕੇ ਪੋਥੀਆਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਲਿਖਾਉਣ ਦੀ ਸੇਵਾ ਨਿਭਾਉਂਦੇ ਰਹੇ, ਗੁਰਬਾਣੀ ਦੀ ਕਥਾ ਹਰ ਰੋਜ਼ ਸੰਗਤ ਨੂੰ ਸੁਣਾ ਕੇ ਨਿਹਾਲ ਕਰਦੇ ਰਹੇ,
ਕਥਾ ਰੋਜ ਗੁਰੂ ਗ੍ਰੰਥ ਕੀ ਸੰਗਤ ਭਾਈ ਸੁਨਾਇ।।
ਅਨੰਦਪੁਰੇ ਕੁਛ ਸਮਾਂ ਇਸ, ਬੀਤ ਗਯੋ ਬੀ ਆਇ।।
ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੇ ਅੰਮ੍ਰਿਤ ਛਕਾ ਕੇ ਮਨੀ ਰਾਮ ਤੋਂ ਭਾਈ ਮਨੀ ਸਿੰਘ ਜੀ ਸਜਾਇਆ, ਉਪਰੰਤ ਸਾਰੇ ਪਰਿਵਾਰ ਨੂੰ ਪੰਜਾ ਪਿਆਰਿਆ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਜੀ ਚੰਗੇ ਵਿਦਵਾਨ ਤੇ ਚੰਗੇ ਪ੍ਰਬੰਧਕ ਸਨ। ਇਸ ਖਾਲਸਾ ਤੇ ਬੰਦਈ ਖਾਲਸਾ ਵਿਚ ਪਈ ਫੁੱਟ ਨੂੰ ਬੜੀ ਸੂਝ ਬੂਝ ਨਾਲ ਸੁਲਝਾਇਆ। ਅਖੀਰ ਆਪ ਜੀ ਨੂੰ 28 ਜੂਨ ਸਨ 1734 ਨੂੰ ਬੰਦ ਬੰਦ ਕਟ ਕਰ ਸ਼ਹੀਦ ਕਰ ਦਿੱਤਾ।
ਭਾਈ ਦਲੀਪ ਸਿੰਘ ਜੀ ਬਿੱਕਰ ਨੇ ਭਾਈ ਸਾਹਿਬ ਜੀ ਦੀ ਸੰਖੇਪ ਜੀਵਨੀ ਲਿਖਣ ਦਾ ਬਹੁਤ ਵਧੀਆ ਉਪਰਲਾ ਕੀਤਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਭਾਈ ਦਲੀਪ ਸਿੰਘ ਬਿੱਕਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸਿੱਖ ਸੰਗਤਾਂ ਸੰਖੇਪ ਜੀਵਨੀ ਨੂੰ ਪੜਕੇ ਲਾਹਾ ਪ੍ਰਾਪਤ ਕਰਨ।