ਜਲੰਧਰ :- ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਜੀ ਵਲੋਂ ਸ਼ਹੀਦ ਸ. ਭਗਤ ਸਿੰਘ ਜੀ ਦਾ 113ਵਾ ਜਨਮ ਦਿਹਾੜਾ ਭਗਤ ਸਿੰਘ ਚੋਂਕ ਜਲੰਧਰ ਵਿੱਖੇ ਭਗਤ ਸਿੰਘ ਦੀ ਦੀ ਪ੍ਰੀਤਿਮਾ ਤੇ ਫੂਲ ਮਾਲਵਾ ਪਾ ਕੇ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਸੈਂਟ੍ਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਜੀ ਨੇ ਫੁਲ ਮਾਲਵਾ ਭੇਂਟ ਕਰਨ ਉਪਰੰਤ ਭਗਤ ਸਿੰਘ ਜੀ ਦੀ ਜੀਵਨੀ ਬਾਰੇ ਦਸਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਅਤੇ ਅਨੇਕਾਂ ਹੋਰ ਸ਼ਹੀਦਾਂ ਦੀ ਬਦੋਲਤ ਹੀ ਅੱਜ ਅਸੀ ਆਜ਼ਾਦ ਹਿੰਦੁਸਤਾਨ ਚ ਖੁੱਲਕੇ ਸਾਹ ਲੈ ਰਹੇ ਹਾਂ। ਅਜਾਦੀ ਦਾ ਆਨੰਦ ਮਾਨ ਰਹੇ ਹਾਂ। ਜਦ ਸ਼ਹੀਦ ਭਗਤ ਸਿੰਘ ਜੀ ਨੇ ਫਾਂਸੀ ਦੇ ਫ਼ੰਦੇ ਨੂੰ ਚੁਮਿਆ ਉਸ ਵਕਤ ਓਹਨਾ ਦੀ ਉਮਰ 23 ਸਾਲ ਸੀ। ਸਾਨੂੰ ਆਪਣੀਆਂ ਆਉਣ ਵਾਲਿਆਂ ਪੀੜ੍ਹੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਨੂੰ ਲੈਣ ਲਈ ਦੇਸ਼ ਨੇ ਕਿੰਨੇ ਆਪਣੇ ਲਾਲਾਂ ਨੂੰ ਗਵਾਇਆ ਅਤੇ ਜੋ ਕੌਮ ਆਪਣੇ ਹੀਰਿਆਂ ਨੂੰ ਯਾਦ ਨਹੀਂ ਰੱਖਦੀ ਉਸ ਦੇਸ਼ ਦਾ ਕਲ ਹਮੇਸ਼ਾ ਹੀ ਹਨੇਰੇ ਚ ਹੁੰਦਾ ਹੈ।