ਫਗਵਾੜਾ 30 ਅਗਸਤ (ਸ਼ਿਵ ਕੋੜਾ) ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਫਤਾਵਾਰੀ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਸ਼ਰਧਾ ਪੂਰਵਕ ਵਰਤਾਈ ਗਈ। ਜਿਸਦਾ ਸ਼ੁੱਭ ਆਰੰਭ ਸ਼ਿਵ ਸੈਨਾ ਅਖੰਡ ਭਾਰਤ ਦੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਅਤੇ ਵਿਸ਼ਵ ਹਿੰਦੂ ਸੰਘ ਦੇ ਜਿਲ੍ਹਾ ਪ੍ਰਧਾਨ ਰਮਨ ਨਹਿਰਾ ਮੈਂਬਰ ਖਤਰੀ-ਅਰੋੜਾ ਵੈਲਫੇਅਰ ਬੋਰਡ ਪੰਜਾਬ ਨੇ ਕਰਵਾਇਆ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪੰਡਿਤ ਜੁਗਲ ਕਿਸ਼ੋਰ ਨੇ ਦੱਸਿਆ ਕਿ ਹਰੇਕ ਐਤਵਾਰ ਨੂੰ ਦੁਪਿਹਰ ਦੇ ਖਾਣੇ ਦੀ ਫਰੀ ਵਿਵਸਥਾ ਕੀਤੀ ਜਾਂਦੀ ਹੈ ਜੋ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੂੰ ਉਂਕਾਰ ਨਗਰ, ਬਬਲੂ ਕੁਮਾਰ, ਕਰਨ ਪਾਸੀ, ਮੁਖਤਿਆਰ, ਵਿਨੋਦ ਕੁਮਾਰ, ਹੇਮੰਤ ਕੁਮਾਰ, ਯੋਗੇਸ਼, ਮੋਹਿਤ, ਰੌਣਕ ਆਦਿ ਹਾਜਰ ਸਨ।