ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਦਿਆ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ
ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਕਲਚਰਲ ਖੇਤਰ ਵਿਚ ਪ੍ਰਾਪਤੀਆਂ ਦਾ ਸਫ਼ੳਮਪ;ਰ ਜਾਰੀ ਰੱਖਦਿਆਂ
ਕਾਲਜ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਸ਼ੈਲੀ ਭਗਤ ਨੇ ਪ੍ਰੋਫੈਸ਼ਨਲ ਸੰਗੀਤ ਖੇਤਰ ਵਿਚ ਸਿੰਗਲ
ਟ੍ਰੈਕ ਨਾਲ ਪ੍ਰਵੇਸ਼ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼
ਰਾਹੀਂ ਸਮੁੱਚੇ ਸੰਗੀਤ ਵਿਭਾਗ ਅਤੇ ਵਿਦਿਆਰਥਣ ਗਾਇਕਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ
ਕਿ ਕਾਲਜ ਦਾ ਸੰਗੀਤ ਵਿਭਾਗ ਵਿਦਿਆਰਥੀ ਕਲਾਕਾਰਾਂ ਲਈ ਇਕ ਵਧੀਆ ਪਲੇਟਫਾਰਮ ਬਣਿਆ ਹੈ।
ਸ਼ੈਲੀ ਭਗਤ ਦੇ ਸਿੰਗਲ ਟ੍ਰੈਕ ਦਾ ਪੋਸਟਰ ਜਾਰੀ ਕਰਦਿਆਂ ਡਾ. ਮਨੋਹਰ ਸਿੰਘ ਕਾਲਜ ਡੀਨ
ਐਡਮਨਿਸਟਰੇਸ਼ਨ ਅਤੇ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਨੇ ਵਿਦਿਆਰਥਣ ਕਲਾਕਾਰ
ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਮਿਹਨਤ ਤੇ ਲਗਨ ਨਾਲ ਸੰਗੀਤ ਦੀ ਸੇਵਾ ਕਰਨ ਲਈ ਪ੍ਰੇਰਨਾ
ਦਿੱਤੀ। ਇਸ ਮੌਕੇ ਪ੍ਰੋ. ਪਵਿੱਤਰ ਸਿੰਘ ਅਤੇ ਪ੍ਰੋ. ਗੁਰਚੇਤਨ ਸਿੰਘ ਵੀ ਹਾਜ਼ਰ ਸਨ।