ਜਲੰਧਰ :ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਬਣਨ ਤੇ ਜਿਥੇ ਪੂਰੇ ਸ਼ਹਿਰ ਅਤੇ ਹਰ ਵਰਗਾਂ ਵਿੱਚ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਤੇ ਸ਼ਹਿਰ ਵਿਚ ਉਹਨਾਂ ਦਾ ਹਰ ਥਾਂ ਸਵਾਗਤ ਤੇ ਸਨਮਾਨ ਹੋ ਰਿਹਾ ਹੈ।ਉਹਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਭਾਵੀ ਉਮੀਦਵਾਰ ਵਜੋਂ ਵੀ ਮੰਨਿਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅਜ ਹਲਕਾ ਕੇਂਦਰੀ ਦੇ ਇਲਾਕੇ ਸ਼ਕਤੀ ਨਗਰ ਵਿਖੇ ਸ਼੍ਰੀ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ ਤੇ ਕੇਕ ਵੀ ਕੱਟਿਆ ਗਿਆ।ਸ਼੍ਰੀ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਮਲ ਮਹਿਤਾ ਤੇ ਪ੍ਰਧਾਨ ਸੰਦੀਪ ਰਹੇਜਾ ਨੇ ਕਿਹਾ ਸ.ਭਾਟੀਆ ਸਾਰੇ ਧਰਮਾਂ ਦੇ ਸਾਂਝੇ ਆਗੂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਮਹੰਤ ਨੈਪੀ ,ਅਸ਼ਵਨੀ ਕੁਮਾਰ, ਵਿਸ਼ਾਲ ਕੁਮਾਰ, ਪ੍ਰਮੋਦ ਸਿੱਕਾ, ਰਜੀਵ ਕੁਮਾਰ, ਰਕੇਸ਼ ਕੁਮਾਰ, ਦਰਸ਼ਨ ਸਿੰਘ ਗੁਲਾਟੀ ਤੇ ਹੋਰ ਸੁਸਾਇਟੀ ਮੈਂਬਰ ਹਾਜ਼ਿਰ ਸਨ।