ਜਲੰਧਰ: ਸ਼ਿਵ ਸੇਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਧਾਨਗੀ ਤੋਂ ਅਸਤੀਫਾ ਦੇਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ ਭਗਤ ਸੁਭਾਸ਼ ਗੋਰਿਆ ਜਲੰਧਰ ਵੈਸਟ ਵਿਧਾਨਸਭਾ ਹਲਕੇ ਦੇ ਸੱਚੇ ਸੇਵਕ ਹਨ।ਸੁਭਾਸ਼ ਗੋਰੀਆ 2 ਵਾਰ ਲੋਕ ਸਭਾ 1 ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁਦ ਭਗਤ ਸੁਭਾਸ਼ ਗੋਰੀਆ ਨੂੰ ਪਾਰਟੀ ਅੰਦਰ ਸ਼ਾਮਿਲ ਕੀਤਾ ਹੈ ਅਤੇ ਭਗਤ ਸੁਭਾਸ਼ ਗੋਰੀਆ ਹਿੰਦੂਸਤਾਨ ਮੇਘ ਸੈਨਾ ਦੇ ਰਾਸ਼ਟਰ ਪ੍ਰਧਾਨ,ਐਂਟੀ ਕਰਾਈਮ ਸਮਾਜ ਸੁਰੱਖਿਆ ਸੈਲ ਦੇ ਚੇਅਰਮੈਨ ਵੀ ਰਹੇ।ਭਗਤ ਸੁਭਾਸ਼ ਗੋਰੀਆ ਧਾਰਮਿਕ ਅਤੇ ਸਮਾਜ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਸ਼ਿਕਸ਼ਾ ਤੇ ਚਲਣ ਵਾਲੇ ਭਗਤ ਸੁਭਾਸ਼ ਗੋਰੀਆ ਧਾਰਮਿਕ ਸੰਸਥਾਵਾਂ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਹਨ।ਕਰੋਨਾ ਮਹਾਮਾਰੀ ਚ ਭਗਤ ਸੁਭਾਸ਼ ਗੋਰੀਆ ਨੇ ਆਪਣੀ ਸੇਹਤ ਦੀ ਪਰਵਾਹ ਨਾ ਕਰਦਿਆਂ ਹੋਇਆ ਹਜਾਰਾ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਣ ਦਾ ਉਪਰਾਲਾ ਕੀਤਾ।ਭਗਤ ਸੁਭਾਸ਼ ਗੋਰੀਆ ਜਮੀਨੀ ਪੱਧਰ ਤੇ ਲੋਕਾਂ ਦੇ ਨਾਲ ਜੁੜੇ ਹੋਏ ਹਨ।ਉਨ੍ਹਾਂ ਦਾ ਇੱਕ ਹੀ ਲਕਸ਼ ਹੈ ਕੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ।ਭਗਤ ਸੁਭਾਸ਼ ਗੋਰੀਆ ਇੱਕ ਮਿਡਲ ਕਲਾਸ ਪਰਿਵਾਰ ਚੋਂ ਹਨ ਅਤੇ ਉਹ ਭਗਤ ਮੇਘ ਕਬੀਰਪੰਥ ਸਮਾਜ ਨਾਲ ਸੰਬੰਧਿਤ ਸਮਾਜ ਚੋ ਹਨ।ਭਗਤ ਸੁਭਾਸ਼ ਗੋਰੀਆ ਦਾ ਸ਼ਿਵ ਸੈਨਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣਾ ਜਲੰਧਰ ਵੈਸਟ ਅਤੇ ਜਲੰਧਰ ਸੈਂਟਰਲ ਹਲਕੇ ਚ ਸਿਆਸੀ ਸਮੀਕਰਣ ਬਦਲ ਸਕਦੇ ਹਨ।ਭਗਤ ਸੁਭਾਸ਼ ਗੋਰੀਆ ਦਾ ਸੈਂਟਰਲ ਵਿਧਾਨ ਸਭਾ ਹਲਕੇ ਚ ਕਾਫ਼ੀ ਮੇਲ-ਮਿਲਾਪ ਹੈ।ਜਲੰਧਰ ਵੈਸਟ ਹਲਕੇ ਚ ਉਨ੍ਹਾਂ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਅਤੇ ਕਰੋਨਾ ਮਹਾਮਾਰੀ ਦੇ ਦੌਰਾਨ ਉਨ੍ਹਾਂ ਨੇ ਜ਼ਰੂਰਤਮੰਦ ਪਰਿਵਾਰਾ ਦੀ ਸਹਾਇਤਾ ਕੀਤੀ।ਭਗਤ ਸੁਭਾਸ਼ ਗੋਰੀਆ ਜਲੰਧਰ ਵੈਸਟ ਵਿੱਚ ਹੀ ਰਹਿੰਦੇ ਹਨ ਤੇ ਉਹ ਵਿਧਾਨ ਸਭਾ ਚੋਣਾਂ ਵੀ ਜਲੰਧਰ ਵੈਸਟ ਤੋਂ ਲੜ ਚੁੱਕੇ ਹਨ ਉਨ੍ਹਾਂ ਦੀ ਛੋਟੀ ਭਰਜਾਈ ਕੀਰਨ ਗੋਰੀਆ ਵਾਰਡ ਨੰ 43 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਭਰਪੂਰ ਸਮਰਥਨ ਵੀ ਦਿੱਤਾ ਸੀ।ਸ਼੍ਰੋਮਣੀ ਅਕਾਲੀ ਦਲ ਬਾਦਲ ਚ ਭਗਤ ਸੁਭਾਸ਼ ਗੋਰੀਆ ਦੇ ਜਾਣ ਨਾਲ ਜਿਥੇ ਉਨ੍ਹਾਂ ਦੇ ਸਮਰਥਕਾਂ ਚ ਖੁਸ਼ੀ ਹੈ।ਉਥੇ ਲੋਕ ਹੁਣ ਭਗਤ ਸੁਭਾਸ਼ ਗੋਰੀਆ ਦੇ ਨਾਲ ਲਗਾਤਾਰ ਜੁੜ ਰਹੇ ਹਨ।ਉਨ੍ਹਾਂ ਨੂੰ ਸਨਮਾਨਿਤ ਕਰ ਰਹੇ ਹਨ।ਅੱਜ ਬਸਤੀ ਖੇਤਰ ਦੇ ਨੌਜਵਾਨਾਂ ਵਲੋਂ ਭਗਤ ਸੁਭਾਸ਼ ਗੋਰੀਆਂ ਨੂੰ ਸਨਮਾਨਿਤ ਕੀਤਾ ਗਿਆ।ਅਤੇ ਭਗਤ ਸੁਭਾਸ਼ ਗੋਰੀਆ ਦੇ ਹੱਕ ਚ ਨਾਰੇ ਲਗਾਏ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਭਜਨ ਲਾਲ ਚੋਪੜਾ ਦਾ ਵੀ ਨੌਜਵਾਨਾਂ ਵਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਸਨੀ ਗਿਲ,ਅਨਿਲ ਡਾਲੀਆਂ, ਬੱਬਲੂ ਕੁਮਾਰ,ਸੁੱਖਦੇਵ ਸੁੱਖਾ, ਪੰਕਜ ਕੁਮਾਰ,ਹਰੀਸ਼ ਕੁਮਾਰ,ਮੁਕੇਸ਼ ਕੁਮਾਰ, ਨਿਰਦੋਸ਼,ਸਿਕੰਦਰ,ਗੁਰਪ੍ਰੀਤ ਸਿੰਘ,ਹਰੀਸ਼ ਕੁਮਾਰ,ਚੰਦਨ ਭਗਤ,ਸੁਦੇਸ਼ ਕੁਮਾਰ,ਵਿਪਨ ਕੁਮਾਰ,ਅਜੈ ਕੁਮਾਰ,ਸੁਨੀਲ ਮੇਹਰਾ, ਸੰਦੀਪ ਕੁਮਾਰ,ਮੋਹਿਤ ਭਗਤ ਆਦਿ ਵੀ ਮਜੂਦ ਸਨ।