ਜਲੰਧਰ 3 ਮਈ… ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਹੀ ਇੱਕ ਪਾਰਟੀ ਜਿਸ ਵਿੱਚ ਪਾਰਟੀ ਪ੍ਰਤੀ ਲਗਨ ਮੇਹਨਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਵਿੱਚ ਚੰਗੇ ਔਹਦੇ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੋਂਸਲਾ ਅਫਜਾਈ ਕੀਤੀ ਜਾਂਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ ਹਰਪ੍ਰੀਤ ਸਿੰਘ ਚੌਹਾਨ ,ਸਰਕਲ ਪ੍ਰਧਾਨ ਕਿਸਾਨ ਵਿੰਗ ਨੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ, ਹਲਕਾ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਨੂੰ ਪਾਰਟੀ ਵਿੱਚ ਜਨਰਲ ਸਕੱਤਰ ਦਾ ਔਹਦਾ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਬੀਤੇ ਦਿਨ ਆਰਮੀ ਇਨਕਲੇਵ ਖੁਰਲਾ ਕਿੰਗਰਾਂ ਵਿੱਖੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਜਿਸ ਵਿੱਚ ਕਲੋਨੀ ਦੇ ਲੱਗਭੱਗ ਸਾਰੇ ਵਸਨੀਕਾਂ ਨੇ ਸ਼ਿਰਕਤ ਕੀਤੀ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਸਰਬਜੀਤ ਸਿੰਘ ਮੱਕੜ ਪਿਛਲੇ ਸਾਢੇ 4 ਸਾਲ ਤੋਂ ਹਲਕੇ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰ ਰਹੇ ਹਨ ਅਤੇ ਹਲਕੇ ਦੇ ਲੋਕ ਉਹਨਾਂ ਦੀ ਕਾਰਗੁਜ਼ਾਰੀ ਤੌ ਬਹੁਤ ਖੁਸ਼ ਹਨ, ਉਹਨਾਂ ਇਹ ਵੀ ਦੱਸਿਆ ਕੇ ਇਸ ਹਲਕੇ ਦੇ ਇੱਕ ਵਿਅਕਤੀ ਵਲੋਂ ਹਲਕੇ ਲੋਕਾਂ ਵਿੱਚ ਇਹ ਗ਼ਲਤ ਭਰਮ ਪੈਦਾ ਕੀਤਾ ਜਾ ਰਿਹਾ ਹੈ ਆਉਂਦੀਆਂ ਵਿਧਾਨਸਭਾ ਦੀਆਂ ਚੋਣਾਂ ਵਿੱਚ ਉਹ ਪਾਰਟੀ ਵਲੋਂ ਚੋਣ ਲੜਨਗੇ ,ਇਹ ਸਾਰਾ ਸਰ ਗ਼ਲਤ ਭਰਮ ਲੋਕਾਂ ਵਿੱਚ ਪੈਦਾ ਕਰ ਕੇ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਿਸ ਤੇ ਕਿ ਉਹਨਾਂ ਨੇ ਲੋਕਾਂ ਨੂੰ ਗੁਮਰਾਹ ਨਾ ਹੋਣ ਦੀ ਅਪੀਲ ਕੀਤੀ।ਉਹਨਾਂ ਇਹ ਵੀ ਕਿਹਾ ਸ ਸਰਬਜੀਤ ਸਿੰਘ ਮੱਕੜ, ਏਸ ਹਲਕੇ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੀ ਖੁਸ਼ੀ ਗ਼ਮ ਵਿੱਚ ਸ਼ਰੀਕ ਹੁੰਦੇ ਹਨ ਅਤੇ ਇਲਾਕ਼ੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਬੜੇ ਯੋਗ ਢੰਗ ਨਾਲ ਕਰਕੇ ਉਹਨਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ।
ਸ ਸਰਬਜੀਤ ਸਿੰਘ ਮੱਕੜ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਲੋਕਾਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਉਹ ਹਲਕੇ ਵਿੱਚ ਲੋਕਾਂ ਦੀ ਸੇਵਾ ਲਈ ਸਦਾ ਹੀ ਤੱਤਪਰ ਰਹਿੰਦੇ ਹਨ ਅਤੇ ਹਲਕੇ ਵਿੱਚ ਆਉਣ ਵਾਲੇ ਕਸਬਿਆਂ ਅਤੇ ਪਿੰਡਾਂ ਦਾ ਸਮੇਂ ਸਮੇਂ ਤੇ ਦੌਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਹੁੰਦੇ ਰਹਿੰਦੇ ਹਨ ਅਤੇ ਉਹਨਾਂ ਦਾ ਰਾਫਤਾ ਲੋਕਾਂ ਨਾਲ ਬਣਿਆ ਰਹਿੰਦਾ ਹੈ।ਇਸ ਮੌਕੇ ਇਲਾਕੇ ਦੇ ਲੋਕਾਂ ਵਲੋਂ ਉਹਨਾਂ ਸਾਮ੍ਹਣੇ ਰੱਖੀਆਂ ਗਈਆਂ ਮੰਗਾਂ ਕੇ ਇਲਾਕੇ ਵਿੱਚ ਸਟ੍ਰੀਟ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਇਲਾਕੇ ਵਿੱਚ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਟੈਂਕੀ ਦਾ ਪਾਣੀ ਨਹੀਂ ਮਿਲਦਾ ਦੇ ਜਵਾਬ ਵਿੱਚ ਸ ਮੱਕੜ ਨੇ ਇਲਾਕ਼ੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਪਰੋਕਤ ਮੰਗਾਂ ਨੂੰ ਜੱਲਦੀ ਹੱਲ ਕਾਰਵਉਣ ਲਈ ਸੰਬੰਧਿਤ ਵਿਭਾਗਾਂ ਨਾਲ ਰਾਫਤਾ ਕਾਇਮ ਕਰਕੇ ਇਹਨਾਂ ਨੂੰ ਹੱਲ ਕਰਵਾਇਆ ਜਾਵੇਗਾ।ਇਸ ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾਂ ਅਮਰਜੀਤ ਸਿੰਘ ਵਿਰਦੀ, ਬਲਵਿੰਦਰ ਸਿੰਘ, ਠੇਕੇਦਾਰ ਰਵਿੰਦਰ ਕੁਮਾਰ ਚੋਪੜਾ, ਸ਼ਿਵਾ,ਸ ਭਜਨ ਸਿੰਘ, ਕੰਨਵਰਪ੍ਰੀਤ ਸਿੰਘ,ਪੰਕਜ ਲੂਥਰਾ,ਸਾਹਿਲ ਮਹਿਤਾ, ਰਾਕੇਸ਼ ਕੁਮਾਰ, ਰਾਹੁਲ ਰਾਮਪਾਲ, ਬਲਵਿੰਦਰ ਸਿੰਘ, ਅਮਿਤ ਸ਼ਰਮਾ, ਰਾਕੇਸ਼ ਕੁਮਾਰ, ਆਦਿ ਹਾਜ਼ਿਰ ਸਨ