ਮੋਗਾ :- ਜਦੋਂ ਤੱਕ ਕੋਰੋਨਾ ਨਾਂਅ ਦੀ ਭਿਆਨਕ ਬਿਮਾਰੀ ਬਿਲਕੁਲ ਵੀ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਸਕੂਲ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਅਸੀ ਆਪਣੇ ਭਵਿੱਖ ਆਪਣਿਆਂ ਬੱਚਿਆਂ ਸਬੰਧੀ ਕੋਈ ਵੀ ਲਾਪਰਵਾਹੀ ਨਹੀਂ ਕਰ ਸਕਦੇ, ਇਸ ਸਮੇਂ ਕੋਰੋਨਾ ਪੂਰੇ ਪੀਕ ਤੇ ਹੈ ਅਤੇ ਇਸ ਸਬੰਧੀ ਅਜੇ ਤੱਕ ਕੋਈ ਵੀ ਵੈਕਸੀਅਨ ਜਾਂ ਦਵਾਈ ਨਹੀਂ ਆਈ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੱਸੀਆਂ ਗਈਆਂ ਸਾਵਧਾਨੀਆਂ ਵਰਤ ਕੇ ਹੀ ਆਪਣਾ ਬਚਾਅ ਕਰ ਰਹੇ ਹਾਂ ਜੇਕਰ ਸਮਾਂ ਰਹਿੰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਲਾਬੰਦੀ ਦਾ ਸਹੀ ਫ਼ੈਸਲਾ ਨਾਂ ਲਿਆ ਹੁੰਦਾ ਤਾਂ ਇਸੇ ਬਹੁਤ ਹੀ ਮਾੜੇ ਨਤੀਜੇ ਸਾਹਮਣੇ ਆਉਣੇ ਸਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦਫ਼ਤਰ ਬੱਧਨੀ ਕਲਾਂ ਵਿਖੇ ਪਾਰਟੀ ਵਰਕਰਾਂ ਨਾਲ ਰੱਖੀ ਗਈ ਗੁਪਤ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕੀਤਾ।