ਜਲੰਧਰ : ਦੀਵਾਲੀ ਦਾ ਤਿਓਹਾਰ ਦੇਸ਼ ਭਰ ਵਿਚ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਫਿਰ ਚਾਹੇ ਕੋਈ ਹਿੰਦੂ ਹੋਵੇ,ਮੁਸਲਮਾਨ,ਸਿੱੱਖ ਜਾਂ ਇਸਾਈ।ਇਹ ਅਜਿਹਾ ਤਿਓਹਾਰ ਹੈ ਜਿਸ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ।ਜਿਥੇ ਹਿੰਦੂ ਦੀਵਾਲੀ ਨੂੰ ਭਗਵਾਨ ਸ਼੍ਰੀ ਰਾਮ ਦੇ ਅਯੋਧਿਆ ਵਾਪਿਸ ਆਉਣ ਦੀ ਖੁਸ਼ੀ ਮਨਾਉਦੇ ਹਨ ਉਥੇ ਹੀ ਸਿੱੱਖ ਅੱੱਜ ਦੇ ਦਿਨ ਨੂੰ ਇਕ ਦੂਜੇ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦੇ ਹਨ।ਬੰਦੀ ਛੋੜ ਦਿਵਸ ਸਿੱੱਖਾਂ ਲਈ ਇਕ ਬਹੁਤ ਹੀ ਮਹੱੱਤਵਪੂਰਨ ਦਿਵਸ ਹੈ । ਪੰਜਾਬੀ ਦੇ ਰਾਹੀਂ ਅੱਜ ਅਸੀਂ ਤੁਹਾਨੂੰ ਦੱੱਸਣ ਜਾ ਰਹੇ ਹਾਂ ਬੰਦੀ ਛੋਵ ਦਿਵਸ ਦੇ ਨਾਲ ਸੰਬੰਧੀ ਅਜਿਹੀਆਂ ਕੁਝ ਗੱੱਲਾਂ ਜਿਸ ਬਾਰੇ ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ।ਬੰਦੀ ਛੋੜ ਦਿਵਸ ਦੇ ਦਿਨ ਸਿੱੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਨ 1619 ਵਿਚ ਗਵਾਲੀਅਰ ਦੀ ਕੈਦ ਤੋਂ 52 ਰਾਜਪੂਤ ਰਾਜਿਆਂ ਨੂੰ ਆਪਣੇ ਨਾਲ ਛੱੱਡਵਾ ਕੇ ਵਾਪਿਸ ਲੈ ਕੇ ਆਏ ਸਨ।
ਬੰਦੀ ਛੋੜ ਦਿਵਸ ਵਿਚ ਸਾਈਂ ਮੀਆਂ ਮੀਰ ਜੀ ਦੀ ਵੀ ਅਹਿਮ ਭੂਮਿਕਾ ਸੀ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ।ਦਰਅਸਲ ਗੁਰੂ ਸਾਹਿਬ ਨੂੰ ਕੈਦ ਤੋਂ ਛੁਡਵਾਉਣ ਲਈ ਮਹਾਨ ਸੂਫੀ ਸੰਤ ਤੇ ਗੁਰੂ ਜੀ ਦੇ ਮਿੱੱਤਰ ਮੀਆਂ ਮੀਰ ਜੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਪਹੁੰਚ ਕੇ ਬਾਦਸ਼ਾਹ ਨੂੰ ਫਰਿਆਦ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਛੱਡ ਦੇਣ ਪਰ ਬਾਦਸ਼ਾਹ ਨੇ ਬੜੀ ਚਲਾਕੀ ਨਾਲ ਕਿਹਾ ਕਿ ਜੇਕਰ ਕੋਈ ਗੁਰੂ ਸਾਹਿਬ ਦਾ ਚੌਲਾ ਪਹਿਨ ਲੇ ਤਾਂ ਮੈਂ ਉਸਨੂੰ ਰਿਹਾਅ ਕਰ ਦੇਵੇਗਾ।
ਬੰਦੀ ਛੋੜ ਦਿਵਸ ਨਾਲ ਸੰਬੰਧਿਤ ਤੀਜਾ ਤੱੱਥ ਇਹ ਹੈ ਕਿ ਇਸਨੂੰ ਦੀਵਾਲੀ ਨਹੀਂ ਕਿਹਾ ਜਾ ਸਕਦਾ।ਕਿਉਂਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਦੋਹਾਂ ਵਿਚ ਅੰਤਰ ਹੈ ਫਿਰ ਵੀ ਦੇਸ਼ ਦੀ ਅਖੰਡਤਾ ਨੂੰ ਦੇਖਦੇ ਹੋਏ ਹਰ ਸਾਲ ਇਹ ਇਕੋ ਦਿਨ ਹੀ ਮਨਾਏ ਜਾਂਦੇ ਹਨ।
ਇਸ ਦਿਵਸ ਨੂੰ ਸਿੱੱਖਾਂ ਦਾ ਹਜੂਮ ਦੋ ਮੁੱੱਖ ਗੁਰਦੁਆਰਿਆਂ ਵਿਚ ਮਹੀਨਾ ਪਹਿਲਾਂ ਹੀ ਦਰਸ਼ਨ ਕਰਨ ਲਈ ਪੁੱੱਜ ਜਾਂਦਾ ਹੈ।ਇਨ੍ਹਾਂ ਵਿਚੋਂ ਇਕ ਗੁਰਦੁਆਰਾ ਹੈ ਸ਼੍ਰੀ ਹਰਮੰਦਿਰ ਸਾਹਿਬ ਤੇ ਦੂਜਾ ਗੁਰਦੁਆਰਾ ਬੰਦੀ ਛੋੜ ਸਾਹਿਬ ।ਇਹ ਉਹ ਗੁਰਦੁਆਰਾ ਸਾਹਿਬ ਹੈ ਜਿਥੇ ਗੁਰੂ ਸਾਹਿਬ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਜਿਥੇ ਅੱੱਜ ਦੇਸ਼ ਭਰ ਵਿਚ ਦੀਵਾਲੀ ਮਨਾਈ ਜਾਂਦੀ ਹੈ ਉਥੇ ਹੀ ਸਿੱੱਖਾਂ ਲਈ ਅੱੱਜ ਦੇ ਦਿਨ ਦੀ ਮਹੱੱਤਵਤਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ।ਸੋ, ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।ਤੁਹਾਡੀ ਸਭ ਦੀ ਜਿੰਦਗੀ ਚ ਖੁਸ਼ੀਆਂ ਖੇੜੇ ਦੀ ਰੌਸ਼ਨੀ ਭਰਨ ਵਾਹਿਗੁਰੂ ਜੀ,ਸਭ ਨੂੰ ਤਰੱਕੀਆਂ ਬਖਸ਼ਿਸ਼ ਕਰਨ,ਤੰਦਰੁਸਤੀ ਬਖਸ਼ੇ, ਸਦਾ ਆਪਣੀ ਮਿਹਰ ਸਭ ਤੇ ਬਣਾਈ ਰੱਖਣ।