
ਜਲੰਧਰ : ਡਾ ਜਸਲੀਨ ਸੇਠੀ ਨੇ ਮੀਟਿੰਗ ਕਰਕੇ ਪੰਜਾਬ ਸਰਕਾਰ ਦੁਆਰਾ ਚਾਰ ਸਾਲਾ ਵਿੱਚ ਕੀਤੇ ਗਏ ਕੰਮਾ ਬਾਰੇ ਦੱਸਿਆ। ਇਸ ਮੌਕੇ ਤੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਅਕਾਲੀ ਅਤੇ ਬੀ. ਜੇ. ਪੀ ਗੱਠਬੰਧਨ ਦੀ ਸਰਕਾਰ ਖਜਾਨਾ ਖਾਲੀ ਕਰਕੇ ਅਤੇ ਪੰਜਾਬ ਤੇ ਕਰਜੇ ਦਾ ਬੋਝ ਪਾ ਕੇ ਗਈ ਸੀ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੂਝ ਬੂਝ ਨਾਲ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਆਏ ਅਤੇ ਜੋ ਵਾਅਦੇ ਇਲੈਕਸ਼ਨ ਟਾਈਮ ਕੀਤੇ ਸਨ ਪਿਛਲੇ ਚਾਰ ਸਾਲਾ ਵਿੱਚ ਕਾਫੀ ਪੂਰੇ ਕੀਤੇ। ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਨੌਜਵਾਨਾਂ ਲਈ ਵਧੇਰੇ ਰੁਜਗਾਰ ਮੇਲੇ ਲਗਾ ਕੇ ਉਨ੍ਹਾਂ ਦੀ ਬੇਰੁਜਗਾਰੀ ਦੂਰ ਕਰਨ ਲਈ ਉਪਰਾਲੇ ਕੀਤੇ, ਕਿਸਾਨਾ ਦਾ ਕਰਜਾ ਮਾਫ ਕੀਤਾ, ਵਿਦਿਆਰਥਣਾ ਨੂੰ ਸਮਾਰਟ ਫੋਨ ਦਿੱਤੇ, ਮਹਿਲਾਵਾਂ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਚੋਣਾ ਵਿੱਚ ਔਰਤਾ ਲਈ 50% ਰਾਖਵਾਕਰਨ ਕੀਤਾ, ਔਰਤਾ ਵਿਰੁੱਧ ਹਿੰਸਾ ਉੱਤੇ ਰੋਕ ਲਗਾਉਣ ਲਈ ਜਿਲ੍ਹੇ ਵਿੱਚ ਸਖੀ ਕੇਂਦਰ ਖੋਲੇ, ਸ਼ਗਨ
ਸਕੀਮ ਨੂੰ 21 ਹਜਾਰ ਤੋ ਵਧਾ ਕੇ 51 ਹਜਾਰ ਕੀਤਾ, ਬੁਢਾਪਾ ਪੈਂਸ਼ਨਾ ਨੂੰ 750 ਤੋ ਵਧਾ ਕੇ 1500 ਕੀਤਾ ਗਿਆ, ਸਰਕਾਰੀ ਬੱਸਾ ਵਿੱਚ ਮਹਿਲਾਵਾ ਅਤੇ ਵਿਦਿਆਰਥੀਆਂ ਦਾ ਕਰਾਇਆ ਮਾਫ ਕੀਤਾ ਗਿਆ, ਸਰਕਾਰੀ ਨੌਕਰੀਆਂ ਵਿੱਚ 50% ਮਹਿਲਾਵਾਂ ਦਾ ਰਾਖਵਾਕਰਨ ਕੀਤਾ, ਵਿਕਾਸ ਦੇ ਕੰਮਾ ਵਿੱਚ ਤੇਜੀ ਲੈ ਕੇ ਆਏ ਅਸੀ ਸਾਰੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਅਤੇ 2022 ਦੇ ਇਲੈਕਸ਼ਨਾ ਵਿੱਚ ਵੀ ਕੈਪਟਨ
ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਾਲੀ ਸਰਕਾਰ ਬਣਾਉਣ ਦਾ ਵਾਅਦਾ ਕਰਦੇ ਹਾਂ। ਇਸ ਮੌਕੇ :- ਮਹਿੰਦਰ ਕੌਰ, ਕੁਲਦੀਪ ਕੌਰ, ਸੋਨੀਆਂ ਸੈਣੀ, ਜੈਆ, ਮੰਜੂ ਬਾਲਾ, ਸ਼੍ਰੀਮਤੀ ਉਬਰਾਏ, ਸ਼੍ਰੀਮਤੀ ਭਾਟੀਆਂ, ਰੇਖਾ, ਸੁਦੇਸ਼ ਰਾਣੀ, ਬੀਨੂੰ, ਪ੍ਰਵੀਨ ਕੇਮਾਰ, ਗੁਰਮੁੱਖ ਸਿੰਘ, ਭੁਪਿੰਦਰ ਕੌਰ, ਭਜਨੋ, ਉਰਮੀਲਾ, ਮੀਤੋ, ਸੰਤੋਖ ਸਿੰਘ, ਤਰਸੇਮ ਚੰਦ, ਮਹਿੰਦਰ ਸਿੰਘ, ਸੁਭਾਸ਼ ਗਰੋਵਰ, ਜੋਬਾ, ਸੋਨੂੰ ਅਤੇ ਹੋਰ ਮਹੁੱਲਾ ਵਾਸੀ ਮੋਜੂਦ ਸਨ।