ਜਲੰਧਰ : ਮਣਯੋਗ ਮੇਅਰ ਅਤੇ ਕਮਿਸ਼ਨਰ ਸਾਹਿਬ ਜੀ ਰਾਸ਼ਟ੍ਰੀਆ ਸਫਾਈ ਕਰਮਚਾਰੀ ਸਗੰਠਨ ਰਜਿ: ਜਲੰਧਰ
ਪੰਜਾਬ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਪਿੱਛਲੀਆ ਹਾਊਸ ਦੀਆ ਮਿੰਟਿੰਗਾ ਦੇ
ਵਿੱਚ 535 ਸਫਾਈ ਸੇਵਕ ਰੱਖਣ ਦਾ ਮੱਤਾ ਪਾਸ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਪਾਸ ਕੀਤੇ
ਗਏ ਮਤੇ ਉਤੇ ਕੋਈ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ ਵੱਲੋ ਕਾਰਵਾਈ ਨਹੀ ਕੀਤੀ ਗਈ
। ਅਗਰ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ 535 ਸਫਾਈ ਕਰਮਚਾਰੀਆ ਨੂੰ ਪੱਕੇ ਤੌਰ ਤੇ ਰੱਖਣ
ਵਿੱਚ ਲਾਜ਼ਾਰ ਹੈ ਤਾਂ ਸਾਡੀਆਂ ਖਾਲੀ ਪਈਆ ਸਫਾਈ ਸੇਵਕਾ ਦੀਆ ਪੋਸਟਾ ਨੂੰ ਹੀ ਪੁਰਨ ਰੂਪ ਵਿੱਚ
ਭਰ ਦਿੱਤਾ ਜਾਵੇ। ਇਸ ਦੇ ਨਾਲ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ ਉੱਤੇ ਕਿਸੇ ਤਰ੍ਹਾ ਦਾ ਕੋਈ
ਬੋਝ ਨਹੀ ਪੈਣਾ ਕਿਉ ਕਿ ਇਹਨਾ ਦਾ ਬਜਟ ਪੰਜਾਬ ਸਰਕਾਰ ਵੱਲੋ ਨਿਗਮ ਪ੍ਰਸ਼ਾਸ਼ਨ ਕੋਲ ਆ ਰਿਹਾ
ਹੈ।ਯੂਨੀਅਨ ਦੀ ਮੰਗ ਹੈ ਕਿ ਇਸ ਮੰਗ ਪੱਤਰ ਨੂੰ ਮੁੱਖ ਰੱਖਦੇ ਹੋਏ ਕਾਰਵਾਈ ਕੀਤੀ ਜਾਵੇ ਜੀ।