ਜਲੰਧਰ :- ਸਫਾਈ ਪੰਦਰਵਾੜਾ 1 ਤੋਂ 15 ਅਕਤੂਬਰ ਤਕ ਮਨਾਇਆ ਜਾ ਰਿਹਾ ਹੈ। ਜਿਸ ਦੀ ਅੱਜ ਸ਼ੁਭ ਅਰੰਭ 1 ਅਕਤੂਬਰ ਨੂੰ ਖੇੜਾ ਰੋਡ ਵਿਖੇ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਰਾਜੀਵ ਵਰਮਾ ਸਨ। ਉਹਨਾਂ ਨੇ ਕਿਹਾ ਸਾਡਾ ਇਸ 15 ਦਿਨਾ ਵਿੱਚ ਸਾਰੇ ਸ਼ਹਿਰ ਵਿੱਚ ਮਨਾਇਆ ਜਾਵੇਗਾ। ਜਿਸ ਲਈ ਲੋਕਾਂ ਨੂੰ ਸੁਨੇਹਾ ਦੇ ਅਪੀਲ ਕੀਤੀ। ਜਿੰਨੀ ਜਿੰਮੇਦਾਰੀ ਸਰਕਾਰ ਦੀ ਹੈ। ਉਨੀ ਹੀ ਜਿੰਮੇਦਾਰੀ ਲੋਕਾਂ ਦੀ ਵੀ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾ ਸ਼ਹਿਰ ਨੂੰ ਸਾਫ ਨਹੀਂ ਰੱਖਿਆ ਜਾ ਸਕਦਾ। ਇਸ ਮੌਕੇ ਤੇ ਮਾਲਕੀਅਤ ਸਿੰਘ ਰਾਘਬੋਤਰਾ ਅਤੇ ਸ਼੍ਰੀਮਤੀ ਰਾਘਬੋਤਰਾ ਨੇ ਦੱਸਿਆ ਕਿ ਅਸੀਂ ਆਪਣੇ ਵਾਰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਮੌਕੇ ਤੇ ਸ਼ਿਵ ਕੌੜਾ ਜਿਊਲਰ ਅਤੇ ਫਸਟ ਏਡ ਫਾਇਰ ਇੰਡੀਆ ਵਲੋਂ ਮਾਸਕ ਵੰਡੇ ਗਏ। ਇਸ ਮੌਕੇ ਤੇ ਸਮਾਜ ਸੇਵਾ ਸਾਹਿਲ ਕੌੜਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਸਾਨੂੰ ਮਾਸਕ ਪਾਣੇ ਲਾਜ਼ਮੀ ਹੈ। ਹੱਥਾਂ ਨੂੰ ਸੈਨਟਾਇਜ ਕਰਨਾ,ਸੋਸ਼ਲ ਡਿਸਟੈਂਸ ਰੱਖਣਾ ਆਦਿ ਜਾਣਕਾਰੀ ਦਿਤੀ। ਇਸ ਮੌਕੇ ਤੇ ਰਾਜੀਵ ਵਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਾਰਡ ਵਾਸੀ, ਵਿਸ਼ਵਾ ਮਿੱਤਰ ਸ਼ਰਮਾ, ਸਚਦੇਵਾ ਜੀ, ਲਾਲੋ ਜੀ, ਸ਼ਿਵ ਕੌੜਾ ਪੱਤਰਕਾਰ ਮਨੀਸ਼ ਕਨੋਜੀਆ, ਮੋਹਨ ਲਾਲ, ਅਰੁਣ ਕੁਮਾਰ, ਰਾਜ ਕੁਮਾਰ ਕਨੋਜੀਆ, ਆਦਿ ਸ਼ਹਿਰ ਵਾਸੀ, ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।