ਫਗਵਾੜਾ 27 ਅਕਤੂਬਰ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਫਗਵਾੜਾ ਵਾਸੀਆਂ ਦੇ ਸਹਿਯੋਗ ਨਾਲ ਇਕੱਤਰ ਕੀਤੇ ਇਸਤੇਮਾਲ ਹੋਏ ਕਪੜਿਆਂ ਦਾ ਟੈਂਪੂ ਸਮਾਜ ਸੇਵੀ ਸੰਸਥਾ ਗੂੰਜ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਘਬੋਤਰਾ ਨੇ ਦੱਸਿਆ ਕਿ ਗੂੰਜ ਸੰਸਥਾ ਦੇਸ਼ ਭਰ ਵਿਚੋਂ ਯੂਜਡ ਵਸਤਰ ਇਕੱਤਰ ਕਰਕੇ ਉਹਨਾਂ ਨੂੰ ਸਵਾਰਨ ਤੋਂ ਬਾਅਦ ਦੂਰ ਦੁਰਾਢੇ ਅਤੇ ਪਹਾੜੀ ਖੇਤਰਾਂ ‘ਚ ਰਹਿਣ ਵਾਲੇ ਗਰੀਬ ਲੋੜਵੰਦ ਲੋਕਾਂ ਨੂੰ ਵੰਡਦੀ ਹੈ। ਬਲੱਡ ਬੈਂਕ ਵੀ ਇਸ ਸੰਸਥਾ ਨਾਲ ਜੁੜਿਆ ਹੋਇਆ ਹੈ ਅਤੇ ਸਾਲ ਵਿਚ ਦੋ ਜਾਂ ਤਿੰਨ ਵਾਰ ਇਹ ਉਪਰਾਲਾ ਕੀਤਾ ਜਾਂਦਾ ਹੈ। ਆਉਣ ਵਾਲੇ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਇਸ ਵਾਰ ਗਰਮ ਕਪੜਿਆਂ ਦੀ ਸੇਵਾ ਨਿਭਾਈ ਗਈ ਹੈ। ਉਹਨਾਂ ਇਸ ਨੇਕ ਕੰਮ ਨੂੰ ਨੇਪਰੇ ਚਾੜ•ਨ ਵਿਚ ਸਹਿਯੋਗ ਲਈ ਸਮਾਜ ਸੇਵਕ ਰਮੇਸ਼ ਦੁੱਗਲ, ਕੀਮਤੀ ਲਾਲ ਜੈਨ, ਸ਼ਾਮ ਲਾਲ ਗੁਪਤਾ, ਚੰਦਰ ਮੋਹਨ ਸੁਧੀਰ, ਡਾ. ਅਸ਼ੋਕ ਗੁੰਬਰ, ਰਜਿੰਦਰ ਸਿੰਘ ਕੋਛੜ, ਮਨੋਜ ਮਿੱਡਾ ਆਦਿ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਦਵਿੰਦਰ ਕੁਮਾਰ ਜੋਸ਼ੀ ਆਦਿ ਹਾਜਰ ਸਨ।