ਫਗਵਾੜਾ 20 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਨੇੜਲੇ ਪਿੰਡ ਚੱਕ ਹਕੀਮ ਵਿਖੇ ‘ਸਮਾਰਟ ਵਿਲੇਜ’ ਯੋਜਨਾ ਅਧੀਨ ਵਿਕਾਸ ਦੇ ਕੰਮਾ ਦਾ ਨੀਂਹ ਪੱਥਰ ਅੱਜ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਉਪ ਚੇਅਰਮੈਨ ਜਗਜੀਵਨ ਖਲਵਾੜਾ ਵਲੋਂ ਸਾਂਝੇ ਤੌਰ ਤੇ ਰੱਖਿਆ ਗਿਆ। ਉਹਨਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਉਸਾਰੀ 9.58 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਉਪਰ 3.50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਭਰੋਸਾ ਦਿੱਤਾ ਕਿ ਪਿੰਡਾਂ ਦੇ ਵਿਕਾਸ ‘ਚ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੇਂਡੂ ਵਿਕਾਸ ਨੂੰ ਲੈ ਕੇ ਪੂਰੀ ਤਰਾ ਗੰਭੀਰ ਹਨ। ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਕੁਮਾਰ ਬੰਗੜ ਨੇ ਪਿੰਡ ਦੇ ਵਿਕਾਸ ਹਿਤ ਗ੍ਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਅਧੂਰੇ ਵਿਕਾਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲ ਹੁੰਦੀ ਸੀ ਪਰ ਹੁਣ ਵਿਧਾਇਕ ਧਾਲੀਵਾਲ ਅਤੇ ਪੰਜਾਬ ਸਰਕਾਰ ਦੀ ਬਦੌਲਤ ਜਲਦੀ ਹੀ ਲੋਕਾਂ ਨੂੰ ਲੰਬੇ ਸਮੇਂ ਤੋਂ ਪੇਸ਼ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗਣਪਤ ਰਾਏ, ਸਾਬਕਾ ਸਰਪੰਚ ਕਿਸ਼ਨ ਦਾਸ ਸ਼ਿੰਦੀ, ਮਹਿੰਦਰ ਸਿੰਘ ਬਸਰਾ, ਸਰਪੰਚ ਰਣਜੀਤ ਕੌਰ ਖੰਗੂੜਾ, ਜਯੋਤੀ ਰਾਣੀ ਪੰਚ, ਹੈਡ ਮਾਸਟਰ ਨਰੇਸ਼ ਕੁਮਾਰ, ਗੁਰਮੇਜ ਸਿੰਘ, ਜਸਕਰਨ ਵਰਮਾ, ਲਾਡੀ ਕਾਂਸ਼ੀ ਨਗਰ, ਲਖਵੀਰ ਕੁਮਾਰ ਪੰਚ, ਸੰਤੋਸ਼ ਰਾਣੀ ਪੰਚ, ਕਮਲਜੀਤ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਸਤਵੀਰ ਕੁਮਾਰ ਪੰਚ ਤੋਂ ਇਲਾਵਾ ਬਲਵੀਰ ਕੁਮਾਰ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।