ਫਗਵਾੜਾ :- ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ
ਹਰਬੰਸਪੁਰ/ਜਗਜੀਤਪੁਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ
ਕੰਮ ਦਾ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸ਼ੁੱਭ
ਆਰੰਭ ਕਰਵਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਹ
ਪਾਈਪ ਲਾਈਨ ਕਰੀਬ ਇਕ ਕਿੱਲੋਮੀਟਰ ਲੰਬੀ ਹੈ ਜਿਸ ਨਾਲ ਪਿੰਡ
ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹਲ ਹੋ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਮਾਰਟ ਵਿਲੇਜ ਯੋਜਨਾ ਨਾਲ
ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਇਸ ਮੁਹਿਮ ਤਹਿਤ ਪਿੰਡਾਂ ਦਾ ਸਰਬ
ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ
ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਟੀਚਾ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ
ਆਧੂਨਿਕ ਸੁਵਿਧਾਵਾਂ ਨਾਲ ਲੈਸ ਕਰਨ ਦਾ ਹੈ ਜਿਸ ਨੂੰ ਪੂਰੀ ਗੰਭੀਰਤਾ
ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਪੰਚਾਇਤ ਨੂੰ ਭਰੋਸਾ ਦਿੱਤਾ
ਕਿ ਪਿੰਡ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਨਹÄ ਆਉਣ
ਦਿੱਤੀ ਜਾਵੇਗੀ ਅਤੇ ਹਰ ਜਰੂਰੀ ਕੰਮ ਲਈ ਲੋੜÄਦੀ ਗ੍ਰਾਂਟ ਦਾ ਪ੍ਰਬੰਧ
ਕਰਕੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪਿੰਡ ਪੁੱਜਣ ‘ਤੇ ਬਲਾਕ
ਸੰਮਤੀ ਮੈਂਬਰ ਅਰਵਿੰਦਰ ਕੌਰ ਹਰਬੰਸਪੁਰ ਅਤੇ ਸਰਪੰਚ ਨਛੱਤਰ ਸਿੰਘ
ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ
ਵਿਧਾਇਕ ਧਾਲੀਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਬਲਾਕ
ਸੰਮਤੀ ਮੈਂਬਰ ਅਰਵਿੰਦਰ ਕੌਰ ਅਤੇ ਸਰਪੰਚ ਨਛੱਤਰ ਸਿੰਘ ਨੇ ਦੱਸਿਆ
ਕਿ ਸੀਵਰੇਜ ਦੀ ਘਾਟ ਦੇ ਚਲਦਿਆਂ ਪਿੰਡ ਵਿਚ ਗੰਦੇ ਪਾਣੀ ਦਾ
ਨਿਕਾਸ ਨਹÄ ਹੋ ਰਿਹਾ ਸੀ ਅਤੇ ਸੜਕਾਂ ਉੱਪਰ ਗੰਦਾ ਪਾਣੀ ਖੜਾ
ਰਹਿਣ ਨਾਲ ਜਿੱਥੇ ਵਾਤਾਵਰਣ ਖਰਾਬ ਹੁੰਦਾ ਸੀ ਉੱਥੇ ਹੀ
ਬਿਮਾਰੀਆਂ ਫੈਲਣ ਦਾ ਵੀ ਖਤਰਾ ਸੀ। ਉਹਨਾਂ ਹਲਕਾ ਵਿਧਾਇਕ
ਬਲਵਿੰਦਰ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ
ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ
ਭਬਿਆਣਾ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ
ਭੁੱਲਾਰਾਈ, ਬੀ.ਡੀ.ਪੀ.ਓ. ਸੁਖਦੇਵ ਸਿੰਘ, ਜੇ.ਈ. ਸ਼ਿਵ ਕੁਮਾਰ,
ਏ.ਪੀ.ਓ. ਚਰਨਜੀਤ, ਅਵਤਾਰ ਸਿੰਘ ਭੁੱਲਰ ਜੀ.ਆਰ.ਐਸ., ਪੰਚਾਇਤ
ਸਕੱਤਰ ਜਗਜੀਤ ਸਿੰਘ ਪਰਮਾਰ ਤੋਂ ਇਲਾਵਾ ਕੁਲਦੀਪ ਸਿੰਘ, ਮਾਸਟਰ
ਪਰਮਜੀਤ ਸਿੰਘ ਚੌਹਾਨ, ਗੁਰਮੁਖ ਸਿੰਘ, ਅਜੈਬ ਸਿੰਘ, ਨਿਰਮਲ ਸਿੰਘ,
ਬੂਟਾ ਸਿੰਘ, ਪੰਚਾਇਤ ਮੈਂਬਰ ਰਣਜੀਤ ਸਿੰਘ, ਸੁਰਿੰਦਰ ਸਿੰਘ, ਮੇਵਾ
ਸਿੰਘ, ਹਰਨੇਕ ਸਿੰਘ, ਹਰਜਿੰਦਰ ਸਿੰਘ ਗੁਰਮੀਤ ਸਿੰਘ, ਗੁਰਦੀਸ਼
ਸਿੰਘ, ਪ੍ਰੇਮ ਸਿੰਘ, ਬਲਵੀਰ ਸਿੰਘ, ਰਤਨ ਸਿੰਘ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਹਰਬੰਸਪੁਰ/ਜਗਜੀਤ ਵਿਖੇ ਸੀਵਰੇਜ
ਪਾਈਪ ਲਾਈਨ ਪਾਉਣ ਦੇ ਕੰਮ ਦਾ ਰਿਬਨ ਕੱਟ ਕੇ ਸ਼ੁੱਭ ਆਰੰਭ ਕਰਦੇ
ਹੋਏ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ
ਗੁਰਦਿਆਲ ਸਿੰਘ ਭੁੱਲਾਰਾਈ, ਮੀਨਾ ਰਾਣੀ ਭਬਿਆਣਾ, ਅਰਵਿੰਦਰ
ਕੌਰ ਅਤੇ ਹੋਰ।