ਜਲੰਧਰ : ਪਿਛਲੇ ਸਮੇਂ ਦੌਰਾਨ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਲਈ ਸਰਕਾਰ ਵੱਲੋਂ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਸਕੀਮ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਲਈ ਸਰਕਾਰ ਤੋਂ ਕਿਤਨਾ ਪੈਸਾ ਆਇਆ ਹੈ ,ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਲਈ ਕਿਤਨਾ ਪੈਸਾ ਖ਼ਰਚਿਆ ਗਿਆ ਹੈ।ਉਹ ਸਮਾਰਟ ਸਿਟੀ ਕਿਥੇ ਹੈ ਅਤੇ ਕਿਹੜਾ ਕਿਹੜਾ ਕੰਮ ਕਰਵਾਇਆ ਗਿਆ ਹੈ। ਕਰੋੜਾਂ ਰੁਪਏ ਦੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ‘ਚ ਕੀਤੀਆਂ ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਤਿੰਨ ਦਿਨਾਂ ਵਿਚ ਦਿੱਤੀ ਜਾਵੇ। ਜਾਣਕਾਰੀ ਨਾ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਦਫ਼ਤਰ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਵਿਖੇ ਧਰਨੇ ਅਤੇ ਲਗਾਤਾਰ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ।

ਮਹਾਰਾਜਾ ਰਣਜੀਤ ਸਿੰਘ ਐਵਨਿਊ ਸਾਹਮਣੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਗੁਰਦੁਆਰਾ ਸਾਹਿਬ ਤੇ ਮੰਦਰ ਵਿਖੇ ਪਿਛਲੇ ਤਿਨ ਸਾਲਾ ਤੋਂ ਸੀਵਰੇਜ਼ ਦੀ ਸਮੱਸਿਆ ਚਲ ਰਹੀ ਹੈ। ਸੀਵਰੇਜ਼ ਦੀਆਂ ਪਾਈਪਾਂ ਥਾਂ ਥਾਂ ਤੋਂ ਟੁੱਟ ਚੁਕੀਆਂ ਹਨ। ਤਿੰਨ ਫੁੱਟ ਦੀਆਂ ਪਾਈਪਾਂ ਦੇ ਨਾਲ ਦੋ ਦੋ ਫੁੱਟ ਦੀਆਂ ਪਾਈਪਾਂ ਜੋੜ ਰੱਖੀਆਂ ਹਨ। ਸੀਵਰੇਜ਼ ਦੇ ਗੰਦੇ ਪਾਣੀ ਦੇ ਪ੍ਰੈਸ਼ਰ ਨਾਲ ਫ਼ੁਆਰੇ ਚਲ ਰਹੇ ਹਨ। ਕਰੋੜਾਂ ਰੁਪਏ ਦੀਆਂ ਕੋਠੀਆਂ ਗੰਦੇ ਪਾਣੀ ਦੇ ਤਲਾ ਦੀ ਲਪੇਟ ਵਿਚ ਆ ਚੁਕੀਆਂ ਹਨ। ਸਾਰੇ ਇਲਾਕੇ ਵਿਚ ਬਦਬੂ ਫੈਲ ਚੁੱਕੀ ਹੈ,ਜਿਥੇ ਕਰੋੜਾਂ ਰੁਪਏ ਦੀਆਂ ਕੋਠੀਆਂ ਬਰਬਾਦ ਹੋ ਰਹੀਆਂ ਹਨ ਉੱਥੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਸਾਰੇ ਇਲਾਕੇ ਵਿਚ ਬਿਮਾਰੀਆਂ ਫੈਲ ਰਹੀਆਂ ਹਨ। ਜਿਸ ਬਾਬਤ ਇਲਾਕਾ ਨਿਵਾਸੀਆਂ ਵੱਲੋਂ ਬਾਰ ਬਾਰ ਸ਼ਿਕਾਇਤਾਂ ਕਰਨ ਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਲਾਕਾ ਕੌਂਸਲਰ ਵੀ ਕੋਈ ਗੱਲ ਨਹੀਂ ਸੁਣਦੇ। ਕੌਂਸਲਰਾਂ ਕਹਿੰਦੇ ਸਾਡੀ ਸਰਕਾਰ ਹੈ,ਸਾਨੂੰ ਆਪ ਨੂੰ ਧਰਨੇ ਲਗਾਉਣੇ ਪੈਂਦੇ ਹਨ ,ਸਾਡੀ ਕੋਈ ਸੁਣਵਾਈ ਨਹੀਂ ਹੈ। ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਹੁੰਦਿਆਂ ਮਿਉਂਸਪਲ ਕਾਰਪੋਰੇਸ਼ਨ ਵਲੋਂ ਇਸ ਭਿਆਨਕ ਸਮੱਸਿਆਂ ਦਾ ਕੋਈ ਹਲ ਨਹੀਂ ਕੱਢਿਆ ਜਾ ਰਿਹਾ।ਇਲਾਕਾ ਨਿਵਾਸੀ ਤਿੰਨ ਸਾਲਾ ਤੋਂ ਨਰਕ ਦੀ ਜਿੰਦਗੀ ਜੀ ਰਹੇ ਹਨ।ਇਸ ਵੱਡੀ ਸੱਮਸਿਆ ਦਾ ਹਲ ਜਲਦੀ ਕੀਤਾ ਜਾਵੇ ਅਤੇ ਇਸ ਸਬੰਧੀ ਤਿਨ ਦਿਨਾਂ ਵਿਚ ਜਾਣਕਾਰੀ ਦਿੱਤੀ ਜਾਵੇ।

ਸਮਾਰਟ ਸਿਟੀ ਦੇ ਨਾਮ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੌਂਕਾ ਦੀ ਸਜਾਵਟ ਦੇ ਨਾਮ ਤੇ ਕਰੋੜਾਂ ਰੁਪਏ ਲੁੱਟ ਖਸੁੱਟ ਕੀਤੀ ਗਈ ਹੈ। ਸ਼ਹਿਰ ਵਿਚ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।ਲੰਮਾ ਪਿੰਡ ਚੌਂਕ ਦੇ ਪੁਲ ਹੇਠਾਂ ਪਾਰਕ ਵਿੱਚ ਵਿਹਲੜਾਂ ਤੇ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ।ਜੁਆ ਖੇਡਣ ਵਾਲੀਆਂ ਟੋਲੀਆਂ ਬੈਠੀਆਂ ਨਜ਼ਰ ਆਉਂਦੀਆਂ ਹਨ।ਪੁਲ ਦੇ ਆਸੇ ਪਾਸੇ ਵੱਡੀ ਮਾਤਰਾ ਵਿਚ ਪਾਣੀ ਨਿਕਾਸੀ ਨਾ ਹੋਣ ਕਾਰਨ,ਬਿਨਾਂ ਬਾਰਸ਼ ਦੇ ਹੀ ਪਾਣੀ ਖੜਾ ਰਹਿੰਦਾ ਹੈ।

ਪ੍ਰੀਤ ਨਗਰ ਸੋਡਲ ਰੋਡ ਵਿਖੇ ਬਰਸਾਤੀ ਪਾਣੀ ਦੀ ਸੱਮਸਿਆ ਨੂੰ ਹਲ ਕਰਨ ਲਈ ਅਕਾਲੀ ਦਲ ਦੀ ਸਰਕਾਰ ਵੱਲੋਂ 4.90 ਕਰੋੜ ਰੁਪਏ ਦਾ ਟੈਂਡਰ ਪਾਸ ਕੀਤਾ ਗਿਆ ਸੀ। ਕਾਂਗਰਸ ਸਰਕਾਰ ਆਉਣ ਤੇ ਇਹ ਟੈਂਡਰ 6.50 ਕਰੋੜ ਰੁਪਏ ਦਾ ਕਰ ਦਿੱਤਾ ਗਿਆ। ਤਕਰੀਬਨ ਡੇਢ ਸਾਲ ਪਹਿਲਾਂ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ ਤੱਕ ਨੇਪਰੇ ਨਹੀਂ ਚਾੜ੍ਹਿਆ ਗਿਆ।ਦੁਆਬਾ ਚੌਂਕ ਤੋਂ ਸੋਡਲ ਚੌਂਕ ਤੱਕ ਤਕਰੀਬਨ ਦੋ ਮਹੀਨੇ ਪਹਿਲਾਂ ਸੜਕ ਬਣਾਈ ਗਈ ਹੈ ਉਹ ਪਹਿਲੀ ਬਾਰਸ਼ ਪੈਂਦਿਆਂ ਹੀ ਧਸ ਗਈ ਹੈ। ਥਾਂ ਥਾਂ ਤੇ ਟੋਏ ਪੈ ਗਏ ਹਨ।ਸੋਡਲ ਚੌਂਕ ਤੋਂ ਫਾਟਕ ਤੱਕ ਅਤੇ ਸੋਡਲ ਚੌਂਕ ਤੋਂ ਰਾਮਨਗਰ ਤੱਕ ਬਹੁਤ ਡੂੰਘੇ ਡੂੰਘੇ ਟੋਏ ਪੈ ਚੁੱਕੇ ਹਨ। ਸੜਕ ਬਨਾਉਣ ਸਮੇਂ ਸੀਵਰੇਜ਼ ਦੇ ਢੱਕਣ 6-6 ਇੰਚ ਨੀਵੇਂ ਰਹਿਣ ਕਾਰਨ ਰਾਹਗੀਰਾਂ ਨੂੰ ਗੰਭੀਰ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਟੋਇਆਂ ਕਾਰਨ ਰਾਹਗੀਰ ਆਮ ਡਿਗਦੇ ਰਹਿੰਦੇ ਹਨ। ਇਸ ਨਵੀਂ ਬਣੀ ਸੜਕ ਤੇ ਸੀਵਰੇਜ ਪਾਉਣ ਵਿਚ ਹੋਈ ਦੇਰੀ ਤੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਘਪਲੇਬਾਜ਼ਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।ਪਿਛਲੇ ਸਾਢ਼ੇ ਚਾਰ ਸਾਲ ਤੋਂ ਜਲੰਧਰ ਸ਼ਹਿਰ ਦਾ ਹਾਲ ਬਦ ਤੋਂ ਬਦਤਰ ਹੋ ਚੁੱਕਾ ਹੈ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਜਲਦੀ ਹਲ ਕੀਤੀਆਂ ਜਾਣ।

ਇਹ ਮੰਗ ਪੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ਵਿਜੇ ਯਾਦਵ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾ ਸਬੰਧੀ ਅਤੇ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਵਿਚ ਕਰੋੜਾਂ ਰੁਪਏ ਦੀਆਂ ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਪ੍ਰਮਜੀਤ ਸਿੰਘ ਰੇਰੂ, ਚੰਦਨ ਗਰੇਵਾਲ, ਬੀਬੀ ਪ੍ਰਮਿੰਦਰ ਕੌਰ ਪੰਨੂ, ਬਲਬੀਰ ਸਿੰਘ ਬਿੱਟੂ, ਰਣਜੀਤ ਸਿੰਘ ਰਾਣਾ, ਦਿਲਬਾਗ ਹੁਸੈਨ, ਕੀਮਤੀ ਭਗਤ, ਗੁਰਪ੍ਰੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਨੀਲਾਮਹਿਲ ਰਵਿੰਦਰ ਸਿੰਘ ਸਵੀਟੀ, ਜਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ, ਕੁਲਦੀਪ ਸਿੰਘ ਲੁਬਾਣਾ, ਭਜਨ ਲਾਲ ਚੋਪੜਾ,ਸੁਭਾਸ਼ ਸੋਂਧੀ, ਗੁਰਦੀਪ ਸਿੰਘ ਰਾਵੀ,ਅਮਰਪ੍ਰੀਤ ਸਿੰਘ ਮੌਂਟੀ, ਮਨਿੰਦਰਪਾਲ ਸਿੰਘ ਗੁੰਬਰ,ਸਤਿੰਦਰ ਸਿੰਘ ਪੀਤਾ, ਸੁਖਮਿੰਦਰ ਸਿੰਘ ਰਾਜਪਾਲ, ਮਹਿੰਦਰ ਸਿੰਘ ਗੋਲੀ, ਅਵਤਾਰ ਸਿੰਘ ਘੁੰਮਣ, ਬਲਵੰਤ ਸਿੰਘ ਗਿੱਲ, ਗੁਰਬਚਨ ਸਿੰਘ ਕਥੁਰੀਆ, ਜਸਬੀਰ ਸਿੰਘ ਦਕੋਹਾ, ਗੁਰਜੀਤ ਸਿੰਘ ਮਰਵਾਹਾ,ਮਨਜੀਤ ਸਿੰਘ ਟ੍ਰਾਂਸਪੋਰਟਰ, ਬੀਬੀ ਸੁਖਵਿੰਦਰ ਕੌਰ, ਸੁਨੀਤਾ ਜੋਤੀ, ਜਸਵੰਤ ਰਾਏ ਨੰਗਲਸ਼ਾਮਾਂ,ਅਨਿਲ ਕੁਮਾਰ ਮੀਣਾ,ਕਰਨੈਲ ਸੰਤੋਖਪੁਰੀ ਬਲਵਿੰਦਰ ਸਿੰਘ ਬੀਰਾ,ਬਾਲ ਕਿਸ਼ਨ ਬਾਲਾ, ਪ੍ਰਮਪ੍ਰੀਤ ਸਿੰਘ ਵਿੱਟੀ, ਰਣਜੀਤ ਸਿੰਘ ਗੋਲਡੀ, ਪ੍ਰਦੀਪ ਸਿੰਘ ਵਿੱਕੀ, ਪਲਵਿੰਦਰ ਸਿੰਘ ਭਾਟੀਆ, ਪ੍ਰਵਿੰਦਰ ਸਿੰਘ ਬਬਲੂ, ਪ੍ਰੀਤਮ ਸਿੰਘ ਖਾਲਸਾ, ਮਨੋਹਰ ਲਾਲ ਮਹੇ, ਸੁਰਜੀਤ ਸਿੰਘ ਭੁੱਲਰ, ਗਗਨਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਅਜੀਤ ਸਿੰਘ ਮਿੱਠੂ ਬਸਤੀ,ਹਨੀ ਕਾਲੜਾ, ਰਾਜਪ੍ਰੀਤ ਸਿੰਘ ਖਾਲਸਾ, ਅਵਤਾਰ ਸਿੰਘ ਸੈਂਹਬੀ, ਅਰਜਨ ਸਿੰਘ, ਹਰਦੀਪ ਸਿੰਘ ਸੰਧੂ, ਹਰਜੀਤ ਸਿੰਘ ਚੱਠਾ, ਸੁਰਿੰਦਰ ਸਿੰਘ ਬਾਵਾ ਖੇਲ, ਜਗਜੀਤ ਸਿੰਘ ਖਾਲਸਾ, ਲਾਲ ਚੰਦ, ਮਲਕਿੰਦਰ ਸਿੰਘ ਸੈਣੀ, ਸੰਦੀਪ ਸਿੰਘ, ਠੇਕੇਦਾਰ ਓਮ ਪ੍ਰਕਾਸ਼, ਹਰਜਿੰਦਰ ਸਿੰਘ ਢੀਂਡਸਾ, ਬਹਾਦਰ ਸਿੰਘ, ਸੰਨੀ ਉਪਕਾਰ ਨਗਰ, ਰਜਿੰਦਰ ਸਿੰਘ ਕੰਗ, ਲਖਮੀਰ ਸਿੰਘ ਖਾਲਸਾ,ਦੇਵ ਰਾਜ, ਅੰਮ੍ਰਿਤ ਪਾਲ ਸਿੰਘ, ਬਲਕਾਰ ਸਿੰਘ, ਜਗਦੀਸ਼ ਸਿੰਘ ਕਾਲਾ, ਕਰਨੈਲ ਸਿੰਘ ਬਿੱਲਾ,ਅਜੇ ਕੁਮਾਰ ਪਵਨ ਕੁਮਾਰ, ਅਰੁਣ ਕੁਮਾਰ, ਹਰਪ੍ਰੀਤ ਚੋਪੜਾ, ਜਸਵਿੰਦਰ ਸਿੰਘ ਜੱਸਾ ਸਤਨਾਮ ਸਿੰਘ ਲਾਇਲ, ਹਰਪ੍ਰੀਤ ਸਿੰਘ ਚੋਹਾਨ,ਨਸੀਬ ਬੂਰੀ, ਹਰਨੂਰ ਸਿੰਘ ਚਾਵਲਾ, ਬਸੰਤ ਸਿੰਘ ਚਾਹਲ, ਪਰਮਜੀਤ ਸਿੰਘ, ਸੰਨੀ ਸਹੋਤਾ,ਪਵਨ ਥਾਪਰ, ਆਦਿ ਹਾਜ਼ਰ ਸਨ