ਅੰਮ੍ਰਿਤਸਰ,- ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਅਤੇ ਉਨ੍ਹਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ ।
ਨਵੋਦਿਆ ਕ੍ਰਾਂਤੀ ਪਰਿਵਾਰ ਦੇ ਫਾਊਂਡਰ ਸੰਦੀਪ ਢਿੱਲੋਂ, ਪੰਜਾਬ ਕੁਆਰਡੀਨੇਟਰ ਕਰਮਜੀਤ ਸਿੰਘ ਅਾਦਿ ਦੇ ਵੱਡੇ ਉੱਦਮ ਨਾਲ ਕਰਵਾਈ ਗਈ ਇਸ ਕਾਨਫਰੰਸ ਦੌਰਾਨ ਅੱਜ ਅਖੀਰਲੇ ਦਿਨ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨ ਕਰਨ ਵਾਲੇ ਪੰਜਾਬ ਦੇ 21 ਮਿਹਨਤੀ ਅਧਿਆਪਕਾਂ ਨੂੰ ਨੈਸ਼ਨਲ ਜਦ ਕਿ 48 ਅਧਿਅਾਪਕਾਂ ਨੂੰ ਸਟੇਟ ਅਵਾਰਡਾਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਲਈ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰਨਾਂ ਸੂਬਿਅਾਂ ਦੇ ਮਿਹਨਤੀ ਅਧਿਅਾਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਜਿਨ੍ਹਾਂ ‘ਚ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਅਧਿਅਾਪਕਾਂ ‘ਚੋਂ ਅਧਿਆਪਕ ਸੁਖਜਿੰਦਰ ਸਿੰਘ ਹੇਰ ਤੇ ਪ੍ਰਿ. ਭੁਪਿੰਦਰ ਕੌਰ ਨੂੰ ਨੈਸ਼ਨਲ ਜਦ ਕਿ ਮਨਪ੍ਰੀਤ ਸਿੰਘ ਸੰਧੂ,ਹਰਬਿੰਦਰ ਸਿੰਘ,ਜਗਦੇਵ ਸਿੰਘ,ਸਰਬਜੀਤ ਸਿੰਘ ਜੰਡਿਆਲਾ ਗੁਰੂ, ਬਲਜੀਤ ਕੌਰ ਕੋਟਲੀ ਸੱਕਿਆਂ ਵਾਲੀ,ਗੁਰਨਾਮ ਕੌਰ,ਹਰਿੰਦਰ ਕੌਰ ਰੰਧਾਵਾ ਨੂੰ ਰਾਜ ਪੱਧਰੀ ਐਵਾਰਡ ਦਿੱਤੇ ਗਏ।
ਕਾਨਫ਼ਰੰਸ ਦੇ ਵੱਖ ਵੱਖ ਦਿਨਾਂ ਦੌਰਾਨ ਪੂਰੇ ਦੇਸ਼ ਚੋਂ ਪਹੁੰਚੇ ਸਿੱਖਿਆ ਨਾਲ ਸਬੰਧਿਤ ਉੱਚ ਕੋਟੀ ਦੇ ਵਿਦਵਾਨਾਂ ਤੋਂ ਇਲਾਵਾ ਐੱਮ.ਪੀ.ਔਜਲਾ ਦੇ ਮਾਤਾ ਜੀ ਜਗੀਰ ਕੌਰ,ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ,ਡਿਪਟੀ ਡੀ.ਈ.ਓ ਰੇਖਾ ਮਹਾਜਨ,ਕੰਵਲਜੀਤ ਸਿੰਘ ਤਰਨਤਾਰਨ,ਰਤੀ ਚਾਂਦਨਾ,ਯੋਗੇਸ਼ ਚਾਂਦਨਾ, ਪ੍ਰੀਤੀ ਅਹਲਾਵਤ ਨੇ ਜਿੱਥੇ ਸਰਕਾਰੀ ਸਕੂਲਾਂ ਤੇ ਉਨ੍ਹਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਉਨ੍ਹਾਂ ਕਿਹਾ ਕਿ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਪੂਰੇ ਦੇਸ਼ ਦੇ ਅਧਿਆਪਕਾਂ ਨੂੰ ਇੱਕ ਮਾਲਾ ‘ਚ ਪਰੋ ਕੇ ਜੋ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਕਾਨਫਰੰਸ ਕਾਰਨ ਵੱਖ-ਵੱਖ ਸੂਬਿਆਂ ਦੇ ਸਰਕਾਰੀ ਅਧਿਆਪਕਾਂ ਵੱਲੋਂ ਸਾਂਝੇ ਕੀਤੇ ਗਏ ਆਪਣੇ ਤਜਰਬਿਆਂ ਦੀ ਬਦੌਲਤ ਅਧਿਆਪਕਾਂ ਨੂੰ ਇੱਕ ਨਵੀਂ ਊਰਜਾ ਮਿਲੇਗੀ,ਜਿਸ ਨਾਲ ਅਧਿਆਪਕਾ ਦੀ ਸ਼ਖ਼ਸੀਅਤ ‘ਚ ਹੋਰ ਨਿਖਾਰ ਆਵੇਗਾ।
ਦੱਸਣਯੋਗ ਹੈ ਕਿ ਕਾਨਫਰੰਸ ਦੌਰਾਨ ਨਵੋਦਿਆ ਕਾਂਤੀ ਪਰਿਵਾਰ ਨਾਲ ਜੁੜੇ ਕਰੀਬ 20 ਵੱਖ-ਵੱਖ ਰਾਜਾਂ ਦੇ ਅਧਿਆਪਕਾਂ ਨੇ ਜਿੱਥੇ ਆਪੋ ਆਪਣੇ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਭ ਦਾ ਖੂਬ ਮਨੋਰੰਜਨ ਕੀਤਾ ਉੱਥੇ ਹੀ ਆਏ ਹੋਏ ਮਹਿਮਾਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਆਦਿ ਦੇ ਦਰਸ਼ਨ ਕਰਨ ਤੋਂ ਇਲਾਵਾ ਵਾਹਗਾ ਬਾਰਡਰ ਵੀ ਵੇਖਿਆ । ਅਧਿਆਪਕਾਂ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਸਦਕਾ ਕੀਤਾ ਗਿਅਾ ਸੀ ।
ਕਾਨਫਰੰਸ ਦੌਰਾਨ ਸੁਮ੍ਰਿਤੀ ਚੌਧਰੀ, ਵਰਿੰਦਰ ਹਰਿਆਣਾ,ਸੋਨੂੰ ਕੁਮਾਰ,ਦਿਨੇਸ਼ ਕੁਮਾਰ,ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ,ਅਨਰੂਪ ਬੇਦੀ, ਪਲਵਿੰਦਰ ਸਿੰਘ,ਰਵਿੰਦਰਜੀਤ ਕੌਰ ਮਨਜੀਤ ਸਿੰਘ,ਸੀ.ਪੀ.ਸ਼ਰਮਾ,ਸੁਖਵਿੰਦਰ ਸਿੰਘ ਧਾਮੀ,ਹੈਰੀ ਰੰਧਾਵਾ ਗੁਰਦਾਸਪੁਰ,ਅਵੀਨਾਸ਼ ਬਲਾਚੌਰ,ਨਵਦੀਪ ਸਿੰਘ ਵਾਲਾ ਹਰਜਿੰਦਰ ਸਿੰਘ ਮੁੱਧ,ਨਰਿੰਦਰ ਸਿੰਘ ਹੈਪੀ,ਗੁਰਿੰਦਰ ਸਿੰਘ ਬੱਬੂ ਅਾਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।
ਕੈਪਸ਼ਨ : ਅੰਮ੍ਰਿਤਸਰ ਵਿਖੇ ਨੈਸ਼ਨਲ ਕਾਨਫ਼ਰੰਸ ਮੌਕੇ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਨੈਸ਼ਨਲ ਤੇ ਸਟੇਟ ਐਵਾਰਡਾਂ ਨਾਲ ਸਨਮਾਨਿਤ ਕੀਤੇ ਗਏ ਪੰਜਾਬ ਨਾਲ ਸਬੰਧਿਤ ਅਧਿਆਪਕਾਂ ਦੀ ਤਸਵੀਰ