ਫਗਵਾੜਾ, 20 ਅਗਸਤ(ਸ਼ਿਵ ਕੋੜਾ) :ਰਾਜ ਪੱਧਰ ਤੇ ਸਰਕਾਰੀ ਕਾਲਜਾਂ ‘ਚ ਵੱਖੋ-ਵੱਖਰੇ ਕੋਰਸਾਂ ਲਈ ਅਨਾਲਈਨ ਦਾਖ਼ਲਾ ਸ਼ੁਰੂ ਕਰਨ ਲਈ “ਰਾਜ ਦਾਖ਼ਲਾ ਪੋਰਟਲ” ਨਾਲ ਏਕੀਕ੍ਰਿਤ ਰਾਜ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ। ਇਸ ਸਮੇਂ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲ, ਪੰਚਾਇਤ ਘਰਾਂ ‘ਚ ਪੰਚਾਂ, ਸਰਪੰਚਾਂ, ਪਿੰਡਾਂ ਸ਼ਹਿਰਾਂ ਦੇ ਮੁਹੱਤਬਰਾਂ ਨੂੰ ਪੋਰਟਲ ਰਾਹੀਂ ਦਾਖ਼ਲੇ ਦੀ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਪੰਜਾਬ ਵਲੋਂ ਲੋਕਾਂ ਦੀਆਂ ਦਾਖ਼ਲੇ ਸਬੰਧੀ ਮੁਸ਼ਕਲਾਂ ਘਟਾਉਣ ਦੇ ਨਾਲ-ਨਾਲ ਸੁਰੱਖਿਆ ਯਕੀਨੀ ਬਨਾਉਣ ਲਈ ਕੋਵਿਡ ਮਹਾਂਮਾਰੀ ਦੇ ਔਖੇ ਵੇਲੇ ਸਰਕਾਰ ਵਲੋਂ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਫਗਵਾੜਾ ਦੇ ਵੱਖੋ-ਵੱਖਰੇ ਪਿੰਡਾਂ ਦੇ ਸਰਕਾਰੀ ਸਕੂਲਾਂ ਜਿਹਨਾ ਵਿੱਚ ਸਰਕਾਰੀ ਸਕੂਲ ਬਘਾਣਾ, ਚੱਕ ਪ੍ਰੇਮਾ, ਚਹੇੜੂ, ਹਰਬੰਸਪੁਰ, ਖਜੂਰਲਾ, ਖਲਵਾੜਾ, ਮੇਹਟਾਂ, ਰਾਮਪੁਰ, ਸੁਨੜਾ, ਰਿਹਾਣਾ ਜੱਟਾਂ, ਸਾਹਨੀ, ਉੱਚਾ ਪਿੰਡ, ਅਠੌਲੀ, ਭੁਲਾਰਾਈ, ਜਗਤਪੁਰ ਜੱਟਾਂ, ਲੱਖਪੁਰ, ਮਾਧੋਪੁਰ, ਮਹੇੜੂ, ਰਾਣੀਪੁਰ, ਰਾਜਪੂਤਾਂ, ਨੰਗਲ ਮੱਝਾ, ਰਾਵਲ ਪਿੰਡੀ, ਦੁਗਾਂ, ਖੇੜਾ, ਭਬਿਆਣਾ, ਪਲਾਹੀ ਸ਼ਾਮਲ ਸਨ, ਇਸ ਸਕੀਮ ਬਾਰੇ ਲੋਕਾਂ ਨੂੰ ਇਕੱਠੇ ਕਰਕੇ ਜਾਣਕਾਰੀ ਦਿੱਤੀ ਗਈ।
ਪਿੰਡ ਪਲਾਹੀ ਦੇ ਸਰਕਾਰੀ ਸਕੂਲ ਵਿੱਚ ਕਰਵਾਏ ਇਸ ਪ੍ਰੋਗਰਾਮ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਰਾਜੀਵ ਵਰਮਾ ਏ.ਡੀ.ਸੀ ਫਗਵਾੜਾ ਸ਼ਾਮਲ ਹੋਏ। ਇਸ ਬੇਹੱਦ ਭਰਵੇਂ ਸਮਾਗਮ ਵਿਚ ਹੋਰਨਾਂ ਤੋਂ ਬਿਨ੍ਹਾਂ ਰਣਜੀਤ ਕੌਰ ਸਰਪੰਚ, ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ, ਰਵੀਪਾਲ ਪੰਚ, ਰਾਮਪਾਲ ਪੰਚ, ਮਦਨ ਲਾਲ ਪੰਚ, ਮਨੋਹਰ ਸਿੰਘ ਸੱਗੂ ਪੰਚ, ਗੁਲਾਮ ਸਰਵਰ, ਬਲਵਿੰਦਰ ਕੌਰ ਪੰਚ, ਸਤਵਿੰਦਰ ਕੌਰ ਪੰਚ, ਹਰਮੇਲ ਸਿੰਘ ਗਿੱਲ, ਨੰਬਰਦਾਰ ਸੁਰਜਨ ਸਿੰਘ, ਸੁਮਨ ਸੱਲ, ਗੁਰਨਾਮ ਸਿੰਘ ਸੱਲ, ਰਣਜੀਤ ਸਿੰਘ ਮੈਨੇਜਰ, ਜੱਸੀ ਸੱਲ, ਬਿੰਦਰ ਫੁਲ, ਗੋਬਿੰਦ ਸਿੰਘ ਸੱਲ ਕੋਚ ਵੇਟਲਿਫਟਿੰਗ, ਜਸਬੀਰ ਸਿੰਘ ਬਸਰਾ, ਸੇਵਾ ਰਾਮ, ਸਤਨਾਮ ਕੌਰ, ਬਲਜੀਤ ਕੌਰ, ਕੁਲਵਿੰਦਰ ਸਿੰਘ ਸੱਲ, ਨਿਰਮਲ ਜੱਸੀ, ਰੁਪਿੰਦਰ ਸਿੰਘ ਸੱਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।