ਹੋਸ਼ਿਆਰਪੁਰ : ਗਿਆਰਾਂ ਸਰਕਾਰੀ ਨੌਕਰੀਆਂ ਦੇ ਟੈਸਟ ਪਾਸ ਕਰਕੇ ਰਿਕਾਰਡ ਬਣਾਉਣ ਵਾਲੇ ਅਧਿਆਪਕ ਗੁਰਿੰਦਰ ਸਿੰਘ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੌਂ ਲਏ ਪੇਪਰ ਤੇਇੰਟਰਵਿਊ ਮੈਰਿਟ ਅੰਕਾਂ ਨਾਲ ਪਾਸ ਕਰਕੇ ਬਲਾਕ ਸਿਖਿਆ ਅਫਸਰ ਵਜੌਂ ਚੁਣੇ ਗਏ ਹਨ। ਜਿਕਰਯੋਗ ਹੈ ਕਿ ਗੁਰਿੰਦਰ ਸਿੰਘ ਨੇ ਆਪਣੀ ਸਾਰੀ ਕਾਲਜੀ ਸਿੱਖਿਆ ਸਰਕਾਰੀ ਕਾਲਜ ਹੋਸ਼ਿਆਰਪੁਰ ਤੌਂ ਪ੍ਰਾਪਤ ਕੀਤੀ ਹੈ ਅਤੇ ਉਹ ਪ੍ਰੋਫੇਸਰਸ਼ਿਪ, ਪਿ੍ੰਸੀਪਲ, ਜੇ.ਆਰ.ਐਫ,ਮੈਰੀਟੋਰੀਅਸ ਲੈਕਚਰਾਰ, ਪੰਜਾਬੀ ਲੈਕਚਰਾਰ, ਹਿਸਟਰੀ ਲੈਕਚਰਾਰ ਵਰਗੀਆਂ ਕਠਿਨ ਪ੍ਰੀਖਿਆਵਾਂ ਅੱਵਲ ਦਰਜੇਆ ਵਿੱਚ ਪਾਸ ਕਰਕੇ ਗਿਆਰਾਂ ਸਰਕਾਰੀ ਨੌਕਰੀਆਂ ਲਈ ਚੁਣੇ ਜਾ ਚੁੱਕੇ ਹਨ। ਜਿਕਰਯੋਗ ਹੈ ਕਿ ਪੰਜਾਬ ਦੀ ਸਿਰਮੌਰ ਸੰਸਥਾ ਪੀ.ਪੀ.ਐਸ.ਸੀ ਵਲੌਂ ਪਿ੍ੰਸੀਪਲ ਦੇ ਅਹੁਦੇ ਲਈ ਲਿਆ ਗਿਆ ਟੈਸਟ ਵੀ ਗੁਰਿੰਦਰ ਸਿੰਘ ਵਲੌਂ ਮੈਰਿਟ ਅੰਕਾਂ ਨਾਲ ਪਾਸ ਕੀਤਾ ਗਿਆ ਤੇ ਕੇਂਦਰ ਦੀ ਸੀ.ਟੈੱਟ ਪ੍ਰੀਖਿਆ ਵਿੱਚੌ ਵੀ 118 ਅੰਕ ਲੈ ਕੇ ਉਹਨਾਂ ਕੀਰਤੀਮਾਨ ਸਥਾਪਿਤ ਕੀਤਾ ਹੈ।